ਸਰਕਾਰੀ ਮਿਡਲ ਸਕੂਲ ਦੰਦੂਪੁਰ ਦੇ ਬਲਾਕ, ਜ਼ਿਲ੍ਹਾ ਤੇ ਸਟੇਟ ਪੱਧਰ ‘ਤੇ ਚੁਣੇ ਗਏ ਖੇਡਣ ਵਾਲੇ ਬੱਚਿਆਂ ਨੂੰ ਪਿੰਡ ਦੀ ਪੰਚਾਇਤ ਨੇ ਸਨਮਾਨਿਤ ਕੀਤਾ। ਸਵੇਰ ਦੀ ਸਭਾ ਵਿਚ ਅਧਿਆਪਕ ਦਿਵਸ ਮਨਾਉਣ ਤੋਂ ਬਾਅਦ ਇਕ ਸਮਾਗਮ ਦੌਰਾਨ ਕਬੱਡੀ ਵਿਚ ਸਟੇਟ ਪੱਧਰ ‘ਤੇ ਚੁਣੇ ਗਏ ਬਲਜਿੰਦਰ ਸਿੰਘ ਤੇ ਅਰਸ਼ਦੀਪ ਸਿੰਘ ਸਮੇਤ ਬਲਾਕ ਤੇ ਜ਼ਿਲ੍ਹਾ ਪੱਧਰ ‘ਤੇ ਕਬੱਡੀ, ਵਾਲੀਬਾਲ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਨਾਰਸੀ ਸਿੰਘ ਪਟਵਾਰੀ ਵੱਲੋਂ ਖਿਡਾਰੀਆਂ ਨੂੰ ਬੂਟ ਤੇ ਬਚਨ ਸਿੰਘ ਫ਼ੌਜੀ ਵੱਲੋਂ ਖੇਡ ਕਿੱਟਾਂ ਵੰਡੀਆਂ ਗਈਆਂ। ਇਸ ਮੌਕੇ ਮੈਡਮ ਬਲਰੂਪ ਕੌਰ, ਸਰਪੰਚ ਦਰਸ਼ਨ ਸਿੰਘ, ਸਾਬਕਾ ਸਰਪੰਚ ਜੋਗਿੰਦਰ ਸਿੰਘ, ਜੋਗਿੰਦਰ ਕੌਰ ਪੰਚ, ਚਰਨ ਸਿੰਘ ਪੰਚ, ਹਰਪ੍ਰੀਤ ਕੌਰ, ਯੋਗਤਾ ਪਾਸੀ ਆਦਿ ਹਾਜ਼ਰ ਸਨ।
ਸਰਕਾਰੀ ਮਿਡਲ ਸਕੂਲ ਦੰਦੂਪੁਰ ਦੀਆਂ ਖੇਡਾਂ ‘ਚ ਮੱਲਾਂ ਮਾਰਨ ਵਾਲੇ ਬੱਚੇ ਸਨਮਾਨਿਤ