ਪਿਛਲੇ ਦਿਨੀਂ ਬਿਊਟੀ ਕਲੱਬ ਐਸੋਸੀਏਸ਼ਨ ਆਫ ਇੰਡੀਆ (ਬੀ.ਸੀ.ਏ.ਆ.ਈ ਇੰਡੀਆ) ਵੱਲੋਂ ਮਿਤੀ 29.08.2025 ਨੂੰ ਗਲੈਮਰਜ਼ ਬਿਊਟੀ ਅਵਾਰਡਜ਼ 2025 ਆਯੋਜਿਤ ਕਰਵਾਏ ਗਏ। ਇਹ ਪ੍ਰੋਗਰਾਮ ਸੁੰਦਰਤਾ ਉਦਯੋਗ ਵਿੱਚ ਪ੍ਰਤਿਭਾ ਦਾ ਜਸ਼ਨ ਸੀ, ਜਿਸ ਵਿੱਚ ਭਾਗੀਦਾਰਾਂ ਦੇ ਪ੍ਰਸ਼ੰਸਾ ਪੁਰਸਕਾਰਾਂ ਦੇ ਨਾਲ 3-ਦਿਨਾਂ ਦਾ ਮੇਕਅਪ ਮਾਸਟਰ ਕਲਾਸ ਸੀ। ਇਸ ਪ੍ਰੋਗਰਾਮ ਨੇ ਸੁੰਦਰਤਾ, ਤੰਦਰੁਸਤੀ, ਫੈਸ਼ਨ ਅਤੇ ਸਿੱਖਿਆ ਖੇਤਰਾਂ ਵਿੱਚ ਵੱਖ-ਵੱਖ ਪ੍ਰਸ਼ੰਸਾ ਪੁਰਸਕਾਰਾਂ ਨਾਲ ਪ੍ਰਤਿਭਾ ਨੂੰ ਮਾਨਤਾ ਦਿੱਤੀ। ਇਸ ਕਲਾਸ ਉਪਰੰਤ ਮਸ਼ਹੂਰ ਅਦਾਕਾਰਾ ਜ਼ਰੀਨ ਖਾਨ ਅਤੇ ਸ਼ਿਲਪਾ ਸ਼ੈਟੀ ਨੇ ਸ਼ਿਰਕਤ ਕੀਤੀ ਅਤੇ ਸਰਟੀਫਿਕੇਟ ਵੀ ਪ੍ਰਦਾਨ ਕੀਤੇ।
ਇਸ ਸਮਾਗਮ ਵਿੱਚ ਪਿੰਡ ਠੱਟਾ ਤੋਂ ਮਸ਼ਹੂਰ ਮੇਕਅੱਪ ਆਰਟਿਸਟ ਅਕਾਸ਼ਦੀਪ ਸਿੰਘ ਨੂੰ 'ਬੈੱਸਟ ਮੇਕਅੱਪ ਆਰਟਿਸਟ 2025' ਦਾ ਐਵਾਰਡ ਪ੍ਰਾਪਤ ਹੋਇਆ। ਅਕਾਸ਼ ਮੇਕਓਵਰਜ਼ ਦੇ ਸੰਸਥਾਪਕ ਅਕਾਸ਼ਦੀਪ ਸਿੰਘ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਕਲਾਸ ਵਿੱਚ ਵਿਸ਼ਵ ਪੱਧਰ 'ਤੇ ਟਰੇਨਰਜ਼ ਨੇ ਸਾਨੂੰ ਟਰੇਨਿੰਗ ਪ੍ਰਦਾਨ ਕੀਤੀ। ਅਕਾਸ਼ਦੀਪ ਸਿੰਘ ਨੂੰ ਇਹ ਅੇਵਾਰਡ ਮਿਲਣ ਤੇ ਇਲਾਕੇ ਭਰ ਵਿੱਚ ਚਰਚਾ ਹੈ।