ਆਪ ਜੀ ਨੂੰ ਬੜੇ ਹੀ ਦੁਖੀ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਰਤਨ ਸਿੰਘ ਮੁੱਤੀ (80) ਠੱਟਾ ਪੁਰਾਣਾ ਜਿਨਾਂ ਦਾ ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ ਦਿਹਾਂਤ ਹੋ ਗਿਆ ਸੀ। ਅੱਜ ਉਹਨਾਂ ਦਾ ਅੰਤਿਮ ਸੰਸਕਾਰ ਸ਼ਮਸ਼ਾਨ ਘਾਟ ਪਿੰਡ ਠੱਟਾ ਪੁਰਾਣਾ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸਵ. ਰਤਨ ਸਿੰਘ ਦੇ ਬੇਟੇ ਕੈਪਟਨ ਜਸਵਿੰਦਰ ਸਿੰਘ, ਸੁਖਵਿੰਦਰ ਸਿੰਘ ਸਾਹਬਾ, ਅਮਰਜੀਤ ਸਿੰਘ ਯੂਕੇ ਵੱਲੋਂ ਚਿਤਾ ਨੂੰ ਅਗਨੀ ਵਿਖਾਈ ਗਈ। ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ ਸਬੰਧੀਆਂ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਵ ਰਤਨ ਸਿੰਘ ਮੁੱਤੀ ਦੇ ਭਰਾਤਾ ਸਾਬਕਾ ਡੀ.ਐਸ.ਪੀ. ਬਚਨ ਸਿੰਘ ਮੁੱਤੀ ਨੇ ਦੱਸਿਆ ਕਿ ਉਨ੍ਹਾਂ ਨਮਿੱਤ 7 ਜੁਲਾਈ ਦਿਨ ਸੋਮਵਾਰ ਨੂੰ ਉਨਾਂ ਦੇ ਗ੍ਰਹਿ ਨਿਵਾਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ 10:30 ਵਜੇ ਪਾਏ ਜਾਣਗੇ। ਉਪਰੰਤ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 11:30 ਵਜੇ ਤੋਂ 12:30 ਵਜੇ ਤੱਕ ਅੰਤਿਮ ਅਰਦਾਸ ਅਤੇ ਕੀਰਤਨ ਸਮਾਗਮ ਹੋਵੇਗਾ।

ਉਹਨਾਂ ਦੀ ਅੰਤਿਮ ਯਾਤਰਾ ਦੌਰਾਨ ਬਚਨ ਸਿੰਘ ਸਾਬਕਾ ਡੀਐਸਪੀ, ਕਰਨੈਲ ਸਿੰਘ ਜੋਧਪੁਰੀ, ਪ੍ਰਧਾਨ ਗੁਰਦਿਆਲ ਸਿੰਘ ਠੱਟਾ, ਭਾਈ ਜੋਗਾ ਸਿੰਘ, ਲਖਵੀਰ ਸਿੰਘ ਖਿੰਡਾ, ਆੜ੍ਹਤੀ ਵਿਜੇਪਾਲ ਸਿੰਘ ਫੱਤੂਵਾਲ, ਸੁਪਰਡੈਂਟ ਮੁਖਤਿਆਰ ਸਿੰਘ ਖਿੰਡਾ, ਗੁਰਮੇਜ ਸਿੰਘ ਸੈਦਪੁਰ, ਬਾਬਾ ਸੁਰਿੰਦਰ ਸਿੰਘ ਕਪੂਰਥਲਾ, ਤਰਸੇਮ ਸਿੰਘ ਸੈਦਪੁਰ, ਦਿਲਬਾਗ ਸਿੰਘ, ਸੁਖਵਿੰਦਰ ਸਿੰਘ, ਊਧਮ ਸਿੰਘ, ਪਰਮਿੰਦਰ ਸਿੰਘ ਸਾਬੀ, ਬਲਵਿੰਦਰ ਸਿੰਘ, ਸਿਮਰਨਜੀਤ ਸਿੰਘ ਸੈਦਪੁਰ, ਕੁਲਵੰਤ ਸਿੰਘ ਨੰਬਰਦਾਰ, ਪਰਵਿੰਦਰ ਸਿੰਘ, ਰਣਜੀਤ ਸਿੰਘ ਥਿੰਦ, ਜਤਿੰਦਰ ਸਿੰਘ ਟਿੱਬਾ, ਭਾਈ ਬਚਿੱਤਰ ਸਿੰਘ , ਕੁਲਵੰਤ ਸਿੰਘ, ਗਿਆਨ ਸਿੰਘ, ਮਲਕੀਤ ਸਿੰਘ ਅੰਮ੍ਰਿਤਪੁਰ, ਏਐਸਆਈ ਸੁਰਜੀਤ ਸਿੰਘ, ਹਰਜਿੰਦਰ ਸਿੰਘ ਦਰੀਏਵਾਲ, ਗਿਆਨ ਸਿੰਘ ਵਲਣੀ,ਮੰਗਲ ਸਿੰਘ, ਸੁਰਿੰਦਰ ਸਿੰਘ, ਨਿਰਮਲ ਸਿੰਘ ,ਹਰਜਿੰਦਰ ਸਿੰਘ, ਸਰਪੰਚ ਨਿਰਮਲ ਸਿੰਘ, ਸੁਖਦੇਵ ਸਿੰਘ ਸੋਡੀ, ਨਿਰਵੈਰ ਸਿੰਘ ਸਾਬੀ, ਸਤਨਾਮ ਸਿੰਘ, ਤਰਸੇਮ ਸਿੰਘ, ਗੁਰਵਿੰਦਰ ਸਿੰਘ ਬੱਬੂ, ਅੰਮ੍ਰਿਤਪਾਲ ਸਿੰਘ, ਗੁਨਰਾਜ ਸਿੰਘ, ਗੁਨਤਾਜ ਸਿੰਘ, ਆਕਾਸ਼ਦੀਪ ਸਿੰਘ, ਗੁਰਸ਼ਾਨ ਸਿੰਘ, ਜਰਨੈਲ ਸਿੰਘ, ਹਰਜਿੰਦਰ ਸਿੰਘ ਲਾਡੀ, ਬਲਵੰਤ ਸਿੰਘ ,ਬਸੰਤ ਸਿੰਘ, ਭਜਨ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਸਿੰਘ, ਸੁੱਚਾ ਸਿੰਘ ਦਰੀਏਵਾਲ, ਮੰਗਲ ਸਿੰਘ ਦਰੀਏਵਾਲ, ਬਲਜਿੰਦਰ ਸਿੰਘ ਸ਼ੇਰਾ ਦਰੀਏਵਾਲ, ਲਖਵੀਰ ਸਿੰਘ ਲੱਖੀ, ਸੁਖਵੰਤ ਸਿੰਘ, ਬਲਵਿੰਦਰ ਸਿੰਘ, ਡਾ. ਲਖਵੀਰ ਸਿੰਘ, ਦਿਲਬਾਗ ਸਿੰਘ ਬਾਗਾ, ਕਰਮਜੀਤ ਸਿੰਘ ਚੇਲਾ, ਚਰਨ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਸਾਕ ਸਬੰਧੀ ਹਾਜ਼ਰ ਸਨ।