ਪਿੰਡ ਠੱਟਾ ਵਿਖੇ ਸੱਜਣ ਸਿੰਘ ਚੀਮਾ ਨੇ ਥਾਪਰ ਮਾਡਲ ਅਧੀਨ ਛੱਪੜ ਦੇ ਨਵੀਨੀਕਰਨ ਦਾ ਕੀਤਾ ਸ਼ੁੱਭ ਆਰੰਭ

132

ਪਿੰਡ ਠੱਟਾ ਨਵਾਂ ਵਿਖੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਅਤੇ ਸਮੁੱਚੀ ਗਰਾਮ ਪੰਚਾਇਤ ਦੀ ਯੋਗ ਅਗਵਾਈ ਹੇਠ ਹੋ ਰਹੇ ਪਿੰਡ ਦੇ ਵਿਕਾਸ ਕਾਰਜਾਂ ਵਿਚ 29 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਥਾਪਰ ਮਾਡਲ ਅਧੀਨ ਛੱਪੜ ਦੇ ਨਵੀਨੀਕਰਨ ਦਾ ਸ਼ੁਭ ਆਰੰਭ ਅੱਜ ਇੰਪਰੂਵਮੈਂਟ ਟਰੱਸਟ ਕਪੂਰਥਲਾ ਦੇ ਚੇਅਰਮੈਨ ਸੱਜਣ ਸਿੰਘ ਚੀਮਾ ਵੱਲੋਂ ਰਸਮੀ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਪਿੰਡ ਦੇ ਲੋਕ ਬਹੁਤ ਹੀ ਖੁਸ਼ਕਿਸਮਤ ਹਨ ਜਿਨਾਂ ਨੂੰ ਸੁਖਵਿੰਦਰ ਸਿੰਘ ਸੌਂਦ ਵਰਗਾ ਨੇਕ ਅਤੇ ਇਮਾਨਦਾਰ ਅਤੇ ਪਿੰਡ ਦੇ ਵਿਕਾਸ ਲਈ ਹਮੇਸ਼ਾਂ ਤਤਪਰ ਰਹਿਣ ਵਾਲਾ ਨੌਜਵਾਨ ਆਗੂ ਮਿਲਿਆ ਹੈ। ਇਸ ਛੱਪੜ ਦੇ ਨਵੀਨੀਕਰਨ ਹੋਣ ਉਪਰੰਤ ਪਿੰਡ ਦਾ ਸੀਵਰੇਜ ਦਾ ਪਾਣੀ ਰੀਚਾਰਜ ਹੋ ਕੇ ਖੇਤੀਬਾੜੀ ਲਈ ਵਰਤੋਂ ਹੋ ਸਕੇਗਾ, ਜਿਸ ਨਾਲ ਜਿੱਥੇ ਅਸੀਂ ਧਰਤੀ ਹੇਠ ਪਾਣੀ ਦੀ ਬੱਚਤ ਕਰਾਂਗੇ ਉੱਥੇ ਇਸ ਨਾਲ ਪਿੰਡ ਵਿਚ ਸ਼ੁੱਧ ਵਾਤਾਵਰਨ ਵੀ ਪੈਦਾ ਹੋਵੇਗਾ।

ਚੇਅਰਮੈਨ ਸੱਜਣ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪਿੰਡ ਨੂੰ ਕਮਿਊਨਿਟੀ ਹਾਲ ਲਈ 7 ਲੱਖ ਰੁਪਏ ਤੇ ਛੱਪੜ ਦੇ ਕਾਰਜ ਵਾਸਤੇ 5 ਲੱਖ 39000 ਦੀ ਗਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ ਜਿਸ ਨਾਲ ਪਿੰਡ ਦੇ ਵਿਕਾਸ ’ਚ ਕੋਈ ਕਸਰ ਵੀ ਬਾਕੀ ਨਹੀਂ ਰਹੇਗੀ। ਪਿੰਡ ਦੇ ਵਿਕਾਸ ਲਈ ਦਿੱਤੀ ਗਰਾਂਟ ਦਾ ਇਕ-ਇਕ ਪੈਸਾ ਪਿੰਡ ਦੇ ਵਿਕਾਸ ਲਈ ਖਰਚ ਹੋਵੇਗਾ। ਇਸ ਤੋਂ ਪਹਿਲਾਂ ਪਿੰਡ ਠੱਟਾ ਨਵਾਂ ਪੁੱਜਣ ’ਤੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਸਰਪੰਚ ਸੁਖਵਿੰਦਰ ਸਿੰਘ ਸੌਂਦ ‘ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚ ਸੋਨੂ ਸੌਂਦ ਨੇ ਚੇਅਰਮੈਨ ਸੱਜਣ ਸਿੰਘ ਚੀਮਾ ਦਾ ਪਿੰਡ ਦੇ ਵਿਕਾਸ ਲਈ ਦਿੱਤੀ ਗਰਾਂਟ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪਿੰਡ ਨੂੰ ਦਿੱਤੀ ਗਰਾਂਟ ਨਾਲ ਪਿੰਡ ’ਚ ਵਿਕਾਸ ਕਾਰਜ ਸੀਵਰੇਜ ਪਾਈਪ, ਇੰਟਰਲਾਕਿੰਗ ਟਾਈਲਾਂ, ਧਰਮਸ਼ਾਲਾ ਦੀ ਉਸਾਰੀ, ਐਸ ਸੀ ਭਾਈਚਾਰੇ ਦੇ ਘਰਾਂ ਦੀ ਫਿਰਨੀ ਦੇ ਨਾਲ ਇੰਟਰਲਾਕਿੰਗ ਟਾਈਲਾਂ ਦਾ ਕੰਮ ਵੀ ਕੀਤਾ ਗਿਆ ਹੈ।

ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਤੇ ਗ੍ਰਾਮ ਪੰਚਾਇਤ ਵੱਲੋਂ ਪਿੰਡ ਦੀਆਂ ਮੰਗਾਂ ਜਿਸ ਵਿੱਚ ਪਿੰਡ ਦੇ ਚੜਦੇ ਪਾਸੇ ਨਵੀਂ ਸੜਕ ਬਣਾਉਣ, ਦੂਜੇ ਛੱਪੜ ਦੀ ਸਾਫ ਸਫਾਈ, ਸਕੂਲ ਵਿਖੇ ਟਰੈਕ ਬਣਾਉਣ, ਲਾਇਬਰੇਰੀ ਖੋਲ੍ਹਣ ਤੇ ਪਿੰਡ ਵਿੱਚੋਂ ਕਪੂਰਥਲਾ ਨੂੰ ਬੱਸ ਸੇਵਾ ਸ਼ੁਰੂ ਕਰਨ ਦੀ ਮੰਗ ਸਬੰਧੀ ਚੇਅਰਮੈਨ ਸੱਜਣ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਮੰਗਾਂ ਵੱਲ ਉਚੇਚੇ ਤੌਰ ਤੇ ਧਿਆਨ ਦਿੱਤਾ ਜਾਵੇਗਾ ਤੇ ਜਲਦ ਪੂਰਾ ਕਰ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਸੁਖਵਿੰਦਰ ਸਿੰਘ ਸੌਂਦ ਤੋਂ ਇਲਾਵਾ ਦਿਲਪ੍ਰੀਤ ਸਿੰਘ ਬਲਾਕ ਪ੍ਰਧਾਨ, ਸਰਪੰਚ ਮਨਜੀਤ ਸਿੰਘ ਦਬੂਲੀਆਂ, ਸਰਪੰਚ ਨਿਰਮਲ ਸਿੰਘ ਠੱਟਾ ਪੁਰਾਣਾ, ਲਖਬੀਰ ਸਿੰਘ ਆਪ ਆਗੂ, ਦਲਜੀਤ ਸਿੰਘ ਥਿੰਦ ਪੰਚ, ਗੁਲਜਾਰ ਸਿੰਘ ਮੋਮੀ ਪੰਚ, ਜਸਵੰਤ ਸਿੰਘ ਜੱਸਾ ਪੰਚ, ਗੁਰਜੀਤ ਸਿੰਘ ਸੋਢੀ ਮੋਮੀ ਪੰਚ, ਪਲਵਿੰਦਰ ਸਿੰਘ ਪਿੰਦਰ ਪੰਚ, ਬਲਬੀਰ ਸਿੰਘ ਬੀਰਾ ਪੰਚ, ਸੀਮਾ ਰਾਣੀ ਪੰਚ, ਲਵਪ੍ਰੀਤ ਸਿੰਘ ਰਾਜਾ ਪੰਚ, ਹਰਪ੍ਰੀਤ ਸਿੰਘ ਹੈਪੀ ਸ਼ਾਹ ਪੰਚ, ਸੰਤੋਖ ਸਿੰਘ ਬਾਵਾ ਪੰਚ, ਨਛੱਤਰ ਸਿੰਘ ਸੱਤਾ ਸਾਬਕਾ ਪੰਚ, ਮਾਸਟਰ ਪ੍ਰੀਤਮ ਸਿੰਘ ਨੰਬਰਦਾਰ, ਪ੍ਰੋ ਬਲਬੀਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਮਾਸਟਰ ਮਹਿੰਗਾ ਸਿੰਘ, ਚਰਨਜੀਤ ਸਿੰਘ ਮੋਮੀ, ਸ਼ਿੰਗਾਰ ਸਿੰਘ ਆੜਤੀ, ਦਲਜੀਤ ਸਿੰਘ ਲਾਡੀ, ਮਾਸਟਰ ਦਲਬੀਰ ਸਿੰਘ, ਸ਼ਿੰਗਾਰ ਸਿੰਘ ਮੋਮੀ, ਫੁੰਮਣ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਗੁਰਦੀਪ ਸਿੰਘ ਲਾਲੀ ਗੀਨਾ, ਤਰਸੇਮ ਸਿੰਘ ਪ੍ਰਧਾਨ, ਸਤਨਾਮ ਸਿੰਘ ਧੰਜਲ, ਅਮਰਜੀਤ ਸਿੰਘ ਫੌਜੀ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਜਸਬੀਰ ਸਿੰਘ ਜੱਸਾ, ਮਲਕੀਤ ਸਿੰਘ ਵਲੈਤੀਆ, ਮਾਤਾ ਸੱਤੋ ਸਾਬਕਾ ਪੰਚ, ਬੱਬੂ, ਸਰਵਣ ਸਿੰਘ, ਬਲਬੀਰ ਸਿੰਘ ਬੀਰਾ ਏ ਐਸ ਆਈ, ਗਿਆਨ, ਮੋਹਣ, ਬਿੱਟੂ, ਸਵਰਨਾ, ਰਾਣਾ ਆਦਿ ਸਮੇਤ ਵੱਡੀ ਗਿਣਤੀ ’ਚ ਨਗਰ ਨਿਵਾਸੀ ਹਾਜ਼ਰ ਸਨ।