ਪਿੰਡ ਠੱਟਾ ਨਵਾਂ ਦੇ ਨੌਜਵਾਨ ਦੀ ਆਸਟਰੇਲੀਆ ਵਿੱਚ ਸੜ੍ਹਕ ਹਾਦਸੇ ‘ਚ ਮੌਤ

588


ਪਿੰਡ ਠੱਟਾ ਨਵਾਂ ਦੇ ਨੌਜਵਾਨ ਸਤਬੀਰ ਸਿੰਘ ਥਿੰਦ ਸਪੁੱਤਰ ਏ.ਐਸ.ਆਈ ਤਰਸੇਮ ਸਿੰਘ ਥਿੰਦ (ਹਾਲ ਵਾਸੀ ਕਪੂਰਥਲਾ) ਦੀ ਆਸਟਰੇਲੀਆ ਵਿੱਚ ਸੜ੍ਹਕ ਹਾਦਸੇ ‘ਚ ਮੌਤ ਹੋ ਗਈ। ਇਸ ਸਬੰਧੀ ਆਸਟਰੇਲੀਆ ਤੋਂ ਪਰਿਵਾਰਕ ਮੈਂਬਰ ਪਰਮਿੰਦਰ ਸਿੰਘ ਥਿੰਦ ਤੋਂ ਮਿਲੀ ਜਾਣਕਾਰੀ ਅਨੁਸਾਰ ਟਰੱਕ ਵਿੱਚ ਇਮਾਰਤੀ ਸਮੱਗਰੀ ਲੋਡ ਕੀਤੀ ਹੋਈ ਸੀ ਅਤੇ ਮੈਲਬੌਰਨ ਤੋਂ ਸਿਡਨੀ ਆ ਰਿਹਾ ਸੀ। ਅਚਾਨਕ ਮਿਤੀ 12 ਤੇ 13 ਫਰਵਰੀ ਦੀ ਦਰਮਿਆਨੀ ਰਾਤ ਸਮੇਂ ਪਲਟ ਗਿਆ ਅਤੇ ਪਿਛੇ ਤੋਂ ਇੱਕ ਹੋਰ ਟਰਾਲਾ ਆ ਰਿਹਾ ਸੀ, ਜੋ ਇਸ ਨਾਲ ਟਕਰਾਅ ਗਿਆ। ਸਿਡਨੀ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬਚਾਅ ਕਾਰਜ ਚਾਲੂ ਕੀਤੇ ਜਿਸ ਵਿੱਚ 8 ਘੰਟੇ ਦੀ ਵੱਡੀ ਮੁਸ਼ੱਕਤ ਨਾਲ 29 ਸਾਲਾ ਸਤਬੀਰ ਸਿੰਘ ਥਿੰਦ ਨੂੰ ਟਰਾਲੇ ਵਿੱਚੋਂ ਬਾਹਰ ਕੱਢਿਆ ਗਿਆ ਜਿਸ ਦੀ ਬਦਕਿਸਮਤੀ ਨਾਲ ਮੌਕੇ ‘ਤੇ ਹੀ ਮੌਤ ਹੋ ਚੁੱਕੀ ਸੀ। ਦੋਵੇਂ ਟਰੱਕ ਪਲਟ ਕੇ ਚਕਨਾਚੂਰ ਹੋ ਗਏ। ਪਰਮਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸਤਬੀਰ ਸਿੰਘ ਥਿੰਦ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਅਤੇ ਲਾਸ਼ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।