ਹਾਲ ਹੀ ਵਿੱਚ ਚੁਣੀ ਗਈ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਰਪੰਚ ਸੁਖਵਿੰਦਰ ਸਿੰਘ ਸੌਂਦ ਦੀ ਅਗਵਾਈ ਅਧੀਨ ਪਿੰਡ ਠੱਟਾ ਨਵਾਂ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਨਾੳਣ ਦੇ ਮੰਤਵ ਨਾਲ ਕਮਾਂਡ ਸਾਂਭ ਲਈ ਗਈ ਹੈ। ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨਾਲ ਮੈਂਬਰ ਪੰਚਾਇਤ ਗੁਲਜਾਰ ਸਿੰਘ ਮੋਮੀ, ਲਵਪ੍ਰੀਤ ਸਿੰਘ ਰਾਜਾ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀਮਤੀ ਗੁਰਮੇਜ ਕੌਰ, ਸੰਤੋਖ ਸਿੰਘ ਬਾਵਾ, ਗੁਰਜੀਤ ਸਿੰਘ ਮੋਮੀ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਸੀਮਾ ਰਾਣੀ, ਬਲਬੀਰ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਲਈ ਇੱਕ ਸੌਲਿਡ ਵੇਸਟ ਮੈਨੇਜਮੈਂਟ ਪਲਾਂਟ ਦੀ ਉਸਾਰੀ, ਨਵਾਂ ਪਾਰਕ, ਸਰਕਾਰੀ ਸਕੂਲ ਦੀ ਗਰਾਊਂਡ ਦੇ ਨੇੜੇ ਇੰਟਰਲੌਕ ਟਾਇਲਾਂ, ਬੂਲਪੁਰ ਵੱਲੋਂ ਆਉਂਦਿਆਂ ਪਿੰਡ ਦੀ ਐਂਟਰੈਂਸ ਤੇ ਸ਼ੈੱਡ ਦੀ ਉਸਾਰੀ, ਠੱਟਾ ਨਵਾਂ ਤੋਂ ਦਰੀਏਵਾਲ ਨੂੰ ਜਾਂਦੀ ਸੜ੍ਕ ਜੋ ਪਾਣੀ ਦੇ ਵਹਾਅ ਨਾਲ ਛੱਪੜ ਕੋਲੋਂ ਟੁੱਟ ਚੁੱਕੀ ਸੀ, ਉਸ ਦੀ ਰਿਪੇਅਰ, ਸ੍ਰੀ ਗੁਰੂ ਨਾਨਕ ਦੇਵ ਜੀ ਪਾਰਕ ਦੀ ਸਫਾਈ, ਪਿੰਡ ਦੇ ਆਲੇ ਦੁਆਲੇ ਦੀ ਸਾਫ-ਸਫਾਈ, ਨਾਲੀਆਂ ਦੀ ਸਾਫ-ਸਫਾਈ ਦਾ ਕਾਰਜ ਆਰੰਭ ਕਰ ਦਿੱਤਾ ਗਿਆ ਹੈ । ਆਉ ਆਪ ਜੀ ਨੂੰ ਗਰਾਮ ਪੰਚਾਇਤ ਵੱਲੋਂ ਕਰਵਾਏ ਗਏ ਕਾਰਜਾਂ ਤੇ ਇੱਕ ਨਜ਼ਰ ਮਰਵਾਉਂਦੇ ਹਾਂ।



ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਨਵੇਂ ਪਾਰਕ ਦਾ ਉਦਘਾਟਨ ਕੀਤਾ ਗਿਆ।

ਸ. ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੁਲਤਾਨਪੁਰ ਲੋਧੀ ਨੇ ਪਿੰਡ ਦੇ ਛੱਪੜ ਦੀ ਸਾਫ ਸਫਾਈ ਅਤੇ ਨਵ ਨਿਰਮਾਣ ਲਈ , ਪਿੰਡ ਵਿੱਚ ਕਮਿਊਨਿਟੀ ਹਾਲ ਬਣਾਉਣ , ਪਿੰਡ ਦੀ ਸੜਕ ਨੂੰ ਚੌੜਾ ਕਰਨ ਲਈ ਤੇ ਹੋਰ ਵਿਕਾਸ ਕਾਰਜ ਕਰਨ ਲਈ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਇੰਨਾ ਕਾਰਜਾਂ ਨੂੰ ਆਰੰਭ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਨਗਰ ਵਿਖੇ ਪਹੁੰਚਣ ਤੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਉਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਜੋ ਜ਼ਿੰਮੇਂਵਾਰੀ ਸਮੁੱਚੇ ਪਿੰਡ ਵੱਲੋਂ ਸੌਂਪੀ ਗਈ ਹੈ ਉਹ ਉਸ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ ਅਤੇ ਸਮੁੱਚੇ ਪਿੰਡ ਦਾ ਵਿਕਾਸ ਬਿਨਾਂ ਕਿਸੇ ਭੇਦਭਾਵ ਤੋਂ ਪਾਰਦਰਸ਼ੀ ਤਰੀਕੇ ਨਾਲ ਕਰਵਾਇਆ ਜਾਵੇਗਾ। ਇਸ ਮੌਕੇ ਉਨਾਂ ਪਿੰਡ ਵਿੱਚ ਲੋੜੀਂਦੇ ਵਿਕਾਸ ਕਾਰਜਾਂ ਦੀਆਂ ਮੰਗਾਂ ਤੋਂ ਵੀ ਸੱਜਣ ਸਿੰਘ ਚੀਮਾ ਨੂੰ ਜਾਣੂ ਕਰਵਾਇਆ। ਕਰਵਾਏ ਗਏ ਸਮਾਗਮ ਸਮੇਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਤੇ ਹੋਰ ਸ਼ਖਸ਼ੀਅਤਾਂ ਦਾ ਸੁਖਵਿੰਦਰ ਸਿੰਘ ਸੌਂਦ ਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।


ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਂਦ ਨੇ ਗੱਲ ਕਰਦੇ ਹੋਏ ਦੱਸਿਆ ਕਿ ਮੇਰੇ ਜੀਵਨ ਦਾ ਮੁੱਖ ਮੰਤਵ ਪਿੰਡ ਦੇ ਸਾਂਝੇ ਵਿਕਾਸ ਕੰਮ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣਾ ਹੈ ਤਾਂ ਕਿ ਪਿੰਡ ਵਾਸੀਆਂ ਨੇ ਜੋ ਮੈਨੂੰ ਪਿਆਰ ਤੇ ਮਾਣ ਬਖ਼ਸ਼ਿਆ ਹੈ ਉਸਤੇ ਮੈਂ ਖਰਾ ਉਤਰ ਸਕਾਂ। ਇਹ ਸ਼ਬਦ ਪਿੰਡ ਠੱਟਾ ਨਵਾਂ ਦੇ ਸਰਪੰਚ ਸਿੰਘ ਸੌਂਦ ਸੋਨੂੰ ਨੇ ਪਿੰਡ ਨੂੰ ਜਾਣ ਵਾਲੇ ਬੂਲਪੁਰ ਠੱਟਾ ਮੁੱਖ ਸੜਕ ’ਤੇ ਦੋਵੇਂ ਪਾਸੇ ਫੈਲੀ ਗੰਦਗੀ ਤੇ ਮਿੱਟੀ ਨੂੰ ਜੇਸੀਬੀ ਰਾਹੀਂ ਸਾਫ ਕਰਵਾਉਣ ਦੇ ਮੌਕੇ ਗੱਲਬਾਤ ਕਰਦਿਆਂ ਕਹੇ। ਸਰਪੰਚ ਸੋਨੂੰ ਕਿਹਾ ਕਿ ਜੇ ਸਾਡੇ ਪਿੰਡ ਦਾ ਮੁੱਖ ਰਸਤਾ ਸਾਫ ਹੋਵੇਗਾ ਤਾਂ ਹੀ ਅਸੀਂ ਪਿੰਡ ਦੀ ਸਫ਼ਾਈ ਕਰਵਾ ਸਕਦੇ ਹਾਂ। ਪਿੰਡ ਵਾਸੀਆਂ ਦੀ ਸਹਿਮਤੀ ਨਾਲ ਹੀ ਪਿੰਡ ਵਿੱਚ ਵਿਕਾਸ ਕਾਰਜ ਕਰਵਾਉਣ ਲਈ ਸਮੁੱਚੀ ਪੰਚਾਇਤ ਵੱਲੋਂ ਤਰਜੀਹ ਦਿੱਤੀ ਜਾਵੇਗੀ ਅਤੇ ਕਿਸੇ ਨਾਲ ਵੀ ਵਿਤਕਰੇ ਨਹੀਂ ਹੋਵੇਗਾ। ਇਸ ਮੌਕੇ ਮੁੱਖ ਸੜਕ ’ਤੇ ਨਾਜਾਇਜ਼ ਕਬਜ਼ਾ ਨਹੀਂ ਕਰਨ ਦਿੱਤਾ ਜਾਵੇਗਾ।



ਸਵੱਛਤਾ ਤੇ ਸਫ਼ਾਈ ਪੱਖੋਂ ਪਿੰਡ ਨੂੰ ਹਲਕੇ ਦਾ ਨੰਬਰ ਇੱਕ ਪਿੰਡ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਰਹਿਣ ਦੇਵਾਂਗੇ ਕਿਉਂਕਿ ਜਿਸ ਮਨੋਰਥ ਨੂੰ ਲੈ ਕੇ ਉਨ੍ਹਾਂ ਨੂੰ ਪਿੰਡ ਵਾਸੀਆਂ ਨੇ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ ਉਸ ਨੂੰ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਪੂਰਾ ਕਰਾਂਗਾ। ਇਹ ਸ਼ਬਦ ਨੌਜਵਾਨ ਸਰਪੰਚ ਸੁਖਵਿੰਦਰ ਸਿੰਘ ਸੌਦ ਠੱਟਾ ਨਵਾਂ ਨੇ ਪਿੰਡ ਵਿੱਚ ਬਣਾਏ ਜਾ ਰਹੇ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਪਿੰਡ ਵਾਸੀਆਂ ਨਾਲ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਘਰਾਂ ਦਾ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਸੁੱਟਣ ਲਈ ਪਿੰਡ ਵਿੱਚ ਪਹਿਲੀ ਵਾਰ ਸਾਲਿਡ ਵੇਸਟ ਮੈਨੇਜਮੈਂਟ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਤਾਂ ਕਿ ਲੋਕ ਆਪਣੇ ਘਰਾਂ ਦਾ ਕੂੜਾ ਸੜਕਾਂ ਦੇ ਕਿਨਾਰਿਆਂ ਦੀ ਬਜਾਏ ਇਸ ਬਣ ਰਹੇ ਪਲਾਂਟ ਵਿੱਚ ਵੱਖਰਾ-ਵੱਖਰਾ ਸੁੱਟਣ। ਉਨ੍ਹਾਂ ਕਿਹਾ ਕਿ ਇਸ ਨਾਲ ਪਹਿਲਾਂ ਤਾਂ ਪਿੰਡ ਵਿੱਚ ਸਫ਼ਾਈ ਦੀ ਸਵੱਛਤਾ ਆਵੇਗੀ ਜੋ ਹਰੇਕ ਪਿੰਡ ਵਾਸੀ ਨੂੰ ਸੁੰਦਰ ਲੱਗੇਗੀ। ਉਨ੍ਹਾਂ ਕਿਹਾ ਕਿ ਜੇ ਅਸੀਂ ਇਸ ਦੀ ਸ਼ੁਰੂਆਤ ਆਪਣੇ ਪਿੰਡ ਤੋਂ ਕਰਾਂਗੇ ਅਤੇ ਸਾਰੇ ਪਿੰਡ ਵਾਸੀਆਂ ਨੂੰ ਇਸ ਵਿੱਚ ਸਹਿਯੋਗ ਕਰਨ ਲਈ ਕਹਾਂਗੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹੋਰ ਸਾਰੇ ਪਿੰਡ ਵੀ ਇਸ ਤੋਂ ਪ੍ਰੇਰਨਾ ਲੈ ਸਕਣਗੇ। ਸੋਨੂ ਸੌਂਦ ਨੇ ਕਿਹਾ ਕਿ ਸਾਨੂੰ ਪਹਿਲਾਂ ਤਾਂ ਆਪਣੇ ਆਪਣੇ ਘਰਾਂ ਵਿੱਚ ਗਿੱਲਾ ਤੇ ਸੁੱਕੇ ਕੂੜੇ ਵਾਸਤੇ ਅਲੱਗ-ਅਲੱਗ ਵੇਸਟ ਬਾਕਸ ਰੱਖਣੇ ਹੋਣਗੇ ਤੇ ਫਿਰ ਇਹ ਕੂੜਾ ਵੱਖਰਾ ਵੱਖਰਾ ਉਸ ਬਣ ਰਹੇ ਸਾਲਡ ਵੇਸਟ ਪਲਾਂਟ ਵਿੱਚ ਸੁੱਟਾਂਗੇ। ਉਹਨਾਂ ਕਿਹਾ ਕਿ ਇਸ ਕੂੜੇ ਤੋਂ ਜੈਵਿਕ ਖਾਦ ਬਣਾਈ ਜਾ ਸਕਦੀ ਹੈ ਜੋ ਸਾਡੀ ਖੇਤੀ ਵਿੱਚ ਜਹਿਰੀਲੀ ਦਵਾਈਆਂ ਤੇ ਖਾਦਾਂ ਤੋਂ ਬਿਹਤਰ ਹੋਵੇਗੀ। ਸਰਪੰਚ ਸੋਨੂ ਸੌਂਦ ਨੇ ਕਿਹਾ ਕਿ ਪਿੰਡ ਦਾ ਵਿਕਾਸ ਬਿਨਾਂ ਕਿਸੇ ਵੀ ਭੇਦਭਾਵ ਤੋਂ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਅਤੇ ਪਿੰਡ ਦੇ ਵਿਕਾਸ ਲਈ ਮੈਂ ਸੂਬਾ ਸਰਕਾਰ ਤੋਂ ਵੱਧ ਤੋਂ ਵੱਧ ਗਰਾਂਟ ਲਿਆ ਕੇ ਸਰਵਪੱਖੀ ਵਿਕਾਸ ਕਰਾਉਣ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦੇਵਾਂਗਾ। ਉਹਨਾਂ ਕਿਹਾ ਕਿ ਉਨਾਂ ਸਰਪੰਚ ਦੀ ਚੋਣ ਸੇਵਾ ਕਰਨ ਦੇ ਮਿਸ਼ਨ ਅਤੇ ਜਜ਼ਬੇ ਤੋਂ ਲੜੀ ਸੀ ਜਿਸ ਵਿੱਚ ਸਮੂਹ ਪਿੰਡ ਵਾਸੀਆਂ ਨੇ ਮੈਨੂੰ ਸਹਿਯੋਗ ਦੇ ਕੇ ਮੇਰੇ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਸਾਥ ਦਿੱਤਾ ਹੈ ਅਤੇ ਹੁਣ ਉਹ ਆਪਣੀ ਜਿੰਮੇਵਾਰੀ ਤੋਂ ਕਦੇ ਵੀ ਪਿੱਛੇ ਨਹੀਂ ਹਟਣਗੇ।











ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਠੱਟਾ ਨਵਾਂ ਤੋਂ ਦਰੀਏਵਾਲ ਸੜਕ ਵਿਚ ਪਏ ਪਾੜ ਨੂੰ ਮਿੱਟੀ ਪਾ ਕੇ ਪੂਰਿਆ ਗਿਆ।



ਗਰਾਮ ਪੰਚਾਇਤ ਠੱਟਾ ਨਵਾਂ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੀਵਰੇਜ਼ ਦੀਆਂ ਖੁੱਲ੍ਹੀਆਂ ਪਈਆਂ ਹੌਦੀਆਂ ਨੂੰ ਬੰਦ ਕਰਵਾਇਆ ਗਿਆ।




ਸਰਪੰਚ ਸੁਖਵਿੰਦਰ ਸਿੰਘ ਸੌਂਦ ਦੇ ਸੱਦੇ ਤੇ ਗਰਾਮ ਪੰਚਾਇਤ ਦੇ ਸਾਰੇ ਪੰਚਾਂ ਦਾ ਇਕੱਠ ਹੋਇਂਆ। ਜਿਸ ਵਿਚ ਥਾਣਾ ਤਲਵੰਡੀ ਚੌਧਰੀਆਂ ਤੋਂ ਐਸ. ਐਚ.ਓ. ਅਰਜਨ ਸਿੰਘ ਆਪਣੀ ਟੀਮ ਨਾਲ ਆਏ। ਉਹਨਾ ਕਿਹਾ ਕਿ ਜੇਕਰ ਪਿੰਡ ਵਿਚ ਕਿਸੇ ਵੀ ਤਰਾਂ ਦਾ ਨਸ਼ਾ ਵਿਕਦਾ ਹੈ ਜਾ ਕੋਈ ਕਰਦਾ ਹੈ ਤਾਂ ਤੁਸੀਂ ਤੁਰੰਤ ਸਾਨੂੰ ਫੋਨ ਕਰਕੇ ਦੱਸ ਸਕਦੇ ਹੋ। ਇਸ ਮੌਕੇ ਇਕ ਕਮੇਟੀ ਦਾ ਵੀ ਗਠਨ ਕੀਤਾ ਗਿਆ।



