ਗੁ:ਧਰਮਸ਼ਾਲਾ ਕਪੂਰਥਲਾ ਤੋਂ ਦਮਦਮਾ ਸਾਹਿਬ ਠੱਟਾ ਤੱਕ ਦੂਸਰੀ ਪੈਦਲ ਯਾਤਰਾ 5 ਮਈ ਨੂੰ ਸਵੇਰੇ 4 ਵਜੇ

160

ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੇ 175ਵੇਂ ਸਾਲਾਨਾ ਸ਼ਹੀਦੀ ਜੋੜ ਮੇਲੇ ਸਤਾਈਆਂ ਨੂੰ ਸਮਰਪਿਤ ਦੂਸਰੀ ਪੈਦਲ ਯਾਤਰਾ ਮਿਤੀ 5 ਮਈ 2019 ਦਿਨ ਐਤਵਾਰ ਨੂੰ ਸਵੇਰੇ 4 ਵਜੇ ਗੁਰਦੁਆਰਾ ਧਰਮਸ਼ਾਲਾ ਕਪੂਰਥਲਾ ਤੋਂ ਪ੍ਰਾਰੰਭ ਹੋ ਕੇ ਗੁਰਦੁਆਰਾ ਸੰਗਤ ਸਾਹਿਬ ਮਾਰਕਫੈਡ ਚੌਂਕ, ਮੁਹੱਲਾ ਸੰਤਪੁਰਾ, ਦੰਦੂਪੁਰ ਰੋਡ, ਭਗਵਾਨਪੁਰ, ਝੁੱਗੀਆਂ ਗੁਲਾਮ, ਮਜਾਹਦਪੁਰ ਕੁੱਲੀਆਂ, ਰੱਤਾ ਨੌ ਅਬਾਦ, ਖਾਲੂ, ਕੋਲੀਆਂਵਾਲ, ਸਾਬੂਵਾਲ, ਟੋਡਰਵਾਲ, ਠੱਟਾ ਨਵਾਂ, ਠੱਟਾ ਪੁਰਾਣਾ ਤੋਂ ਹੁੰਦੀ ਹੋਈ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਸਮਾਪਤ ਹੋਵੇਗੀ। ਆਪ ਸਭ ਸੰਗਤਾਂ ਨੂੰ ਸਨਿਮਰ ਬੇਨਤੀ ਹੈ ਕਿ ਪੈਦਲ ਯਾਤਰਾ ਵਿੱਚ ਸ਼ਾਮਿਲ ਹੋ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।