ਤਲਵੰਡੀ ਚੌਧਰੀਆਂ ਦੇ 24 ਸਾਲਾ ਫੌਜੀ ਜਵਾਨ ਦੀ ਮੌਤ-ਅੰਤਿਮ ਸਸਕਾਰ ਅੱਜ 10 ਵਜੇ

123

ਮਾਤਾ ਮਨਜੀਤ ਕੌਰ ਅਤੇ ਪਿਤਾ ਬਲਜੀਤ ਸਿੰਘ ਬਿੱਟੂ ਦਾ ਅੰਬਰੀਂ ਚਮਕਦਾ ਸਿਤਾਰਾ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਾ ਟੁੱਟ ਗਿਆ। ਗਗਨਦੀਪ ਸਿੰਘ ਦੀ ਮੌਤ ਦੀ ਖ਼ਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਹੱਸਦੇ ਵੱਸਦੇ ਪ੍ਰਵਾਰ ਦੇ ਜੀਆਂ ਦਾ ਰੋਣਾ ਨਹੀਂ ਸੀ ਦੇਖਿਆ ਜਾ ਰਿਹਾ।ਪਿੰਡ ਵਾਸੀਆਂ ਨੇ 24 ਸਾਲਾ ਗਗਨਦੀਪ ਦੀ ਮੌਤ ਦੀ ਖ਼ਬਰ ਸੁਣਦੇ ਮੱਥੇ ਨੂੰ ਹੱਥ ਮਾਰੇ। ਨੇੜੇ ਦੇ ਪ੍ਰਵਾਰਿਕ ਸੂਤਰਾਂ ਨੇ ਦੱਸਿਆ ਕਿ ਗਗਨਦੀਪ ਨੂੰ ਫੌਜ ਵਿੱਚ ਭਰਤੀ ਹੋਏ ਨੂੰ ਅਜੇ 3 ਸਾਲ ਹੀ ਹੋਏ ਸਨ ਜੱਦ ਕਿ ਦੂਸਰਾ ਭਰਾ ਰੋਜ਼ਗਾਰ ਦੀ ਭਾਲ ਵਿੱਚ ਵਿਦੇਸ਼ {ਅਮਰੀਕਾ) ਚਲਾ ਗਿਆ ਸੀ। ਗਗਨਦੀਪ ਸਿੰਘ ਆਸ਼ਾਮ ਦੀਆਂ ਸਰਹੱਦਾਂ ਤੇ ਆਪਣੀ ਡਿਊਟੀ ਤੇ ਤਾਇਨਾਤ ਸੀ ਅਚਨਚੇਤ ਅਟੈਕ ਹੋਇਆ। ਜਿਸ ਕਰਕੇ ਉਸ ਨੂੰ ਆਸ਼ਾਮ ਹੀ ਦਾਖਲ ਕਰਵਾਇਆ ਗਿਆ ਪਰ ਹਾਲਤ ਨਾ ਸੁਧਰਦੀ ਦੇਖ ਕਲਕੱਤਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿਥੇ ਮੌਤ ਨਾਲ ਸੰਘਰਸ਼ ਕਰਦਾ 20 ਦਿਨਾਂ ਬਾਅਦ ਗਗਨਦੀਪ ਸਿੰਘ ਪ੍ਰਵਾਰ ਨੂੰ 8 ਨਵੰਬਰ 2017 ਨੂੰ ਸਦਾ ਲਈ ਵਿਛੋੜਾ ਦੇ ਗਿਆ।ਉਸ ਦਾ ਅੰਤਿਮ ਸਸਕਾਰ ਅੱਜ 11 ਨਵੰਬਰ 2017 ਨੂੰ 10 ਵਜੇ ਤਲਵੰਡੀ ਚੌਧਰੀਆਂ ਦੇ ਸ਼ਮਸ਼ਾਨ ਘਾਟ ਵਿਖੇ ਕੀਤਾ ਜਾਵੇਗਾ।