ਭਾਰਤ ਸਰਕਾਰ ਵਲੋਂ ਪੰਜਾਬ ਦੇ ਜ਼ਿਲ੍ਹਿਆਂ ‘ਚ ‘ਬੇਟੀ ਬਚਾਓ ਬੇਟੀ-ਬੇਟੀ ਪੜ੍ਹਾਓ’ ਨਾਂਅ ਹੇਠ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਸਮਾਜ ਵਿਚ ਲੜਕੀਆਂ ਦੀ ਜਨਮ ਦਰ ਵਿਚ ਵਾਧਾ ਹੋ ਸਕੇ ਤੇ ਉਨ੍ਹਾਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਠੱਟਾ ਦੀ ਵੈਬਸਾਈਟ ਦੇ ਸੰਪਾਦਕ ਹਰਜਿੰਦਰ ਸਿੰਘ ਕਰੀਰ ਨੇ ਦੱਸਿਆ ਕਿ ਪਿਛਲੇ ਕਾਫੀ ਦਿਨਾਂ ਤੋਂ ਪਿੰਡ ਠੱਟਾ ਨਵਾਂ ਅਤੇ ਅਾਸ-ਪਾਸ ਦੇ ਪਿੰਡਾਂ ਦੇ ਲੋਕ ਉਹਨਾਂ ਕੋਲ ਆ ਕੇ ਇਸ ਯੋਜਨਾ ਦੇ ਫਾਰਮਾਂ ਦੀ ਮੰਗ ਕਰ ਰਹੇ ਸਨ। ਕਿਸੇ ਵਿਅਕਤੀ ਕੋਲੋਂ ਇਹ ਫਾਰਮ ਦੇਖਣ ਤੇ ਪਤਾ ਲੱਗਾ ਕਿ ੲਿਹ ਲੋਕਾਂ ਨਾਲ ਸਰਾਸਰ ਧੋਖਾ ਹੋ ਰਿਹਾ ਹੈ। ਕਿਉਂਕਿ ਇਸ ਫਾਰਮ ਵਿੱਚ ਬੈਂਕ ਖਾਤੇ ਦੀ ਸਾਰੀ ਜਾਣਕਾਰੀ, ਆਧਾਰ ਨੰਬਰ ਅਤੇ ਮੋਬਾਇਲ ਨੰਬਰ ਮੰਗੇ ਗਏ ਸਨ। ਜਦੋਂ ਅਸੀਂ ਇਸ ਸਾਰੀ ਜਾਣਕਾਰੀ ਇਕੱਠੇ ਰੂਪ ਵਿੱਚ ਕਿਸੇ ਨਾਲ ਸ਼ੇਅਰ ਕਰਦੇ ਹਾਂ ਤਾਂ ਸਾਡੇ ਨਾਲ ਠੱਗੀ ਹੋਣੀ ਆਸਾਨ ਹੋ ਜਾਂਦੀ ਹੈ। ਇਸ ਸਬੰਧੀ ਮੈਂ ਲੋਕਾਂ ਨੂੰ ਕਾਫੀ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਪਰ 2 ਲੱਖ ਰੁਪਏ ਦੇ ਲਾਲਚ ਅੱਗੇ ਮੇਰੀ ਦਲੀਲ ਅਣਸੁਣੀ ਕਰ ਦਿੱਤੀ ਗਈ। ਫਿਰ ਮੈਂ ਇਸ ਸਬੰਧੀ ਇਲਾਕੇ ਦੇ ਸਰਪੰਚਾਂ ਨਾਲ ਵੀ ਜਿਕਰ ਕੀਤਾ ਤੇ ਅਜਿਹੇ ਫਾਰਮ ਅਟੈਸਟ ਕਰਨ ਤੋਂ ਪਹਿਲਾਂ ਚੰਗੀ ਤਰਾਂ ਨਾਲ ਪੜਤਾਲ ਕਰਨ ਦੀ ਗੱਲ ਆਖੀ। ਪਰ ਕੋਈ ਖਾਸ ਧਿਆਨ ਨਾਂ ਦਿੱਤਾ ਗਿਆ। ਇਸ ਸਬੰਧੀ ਅਖਬਾਰ ਵਿੱਚ ਬਿਆਨ ਰਾਹੀਂ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮੁਹੰਮਦ ਤਇਅਬ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਲੜਕੀਆਂ ਨੂੰ ਕੋਈ ਨਕਦ ਰਾਸ਼ੀ ਨਹੀਂ ਦਿੱਤੀ ਜਾਂਦੀ ਤੇ ਨਾ ਹੀ ਲੜਕੀਆਂ ਦੇ ਬੈਂਕ ਖਾਤਿਆਂ ਵਿਚ ਕੋਈ ਪੈਸਾ ਪਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਧਿਆਨ ਵਿਚ ਇਹ ਮਾਮਲਾ ਆਇਆ ਹੈ ਕਿ ਰਾਜ ਦੇ ਕੁਝ ਜ਼ਿਲਿ੍ਹਆਂ ਵਿਚ ਕੁੱਝ ਗ਼ੈਰ ਸਰਕਾਰੀ ਵਿਅਕਤੀਆਂ ਵਲੋਂ ਆਮ ਲੋਕਾਂ ਨੂੰ ਇਹ ਕਹਿ ਕੇ ਗੁਮਰਾਹ ਕੀਤਾ ਜਾ ਰਿਹਾ ਹੈ ਕਿ ਸਰਕਾਰ ਵਲੋਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਯੋਜਨਾ ਅਧੀਨ 6 ਸਾਲ ਤੋਂ 32 ਸਾਲ ਤੱਕ ਦੀਆਂ ਲੜਕੀਆਂ ਨੂੰ 2 ਲੱਖ ਰੁਪਏ ਨਕਦ ਦਿੱਤੇ ਜਾਣਗੇ। ਅਜਿਹੇ ਵਿਅਕਤੀਆਂ ਵੱਲੋਂ ਆਮ ਲੋਕਾਂ ਤੋਂ ਫ਼ਰਜ਼ੀ ਫਾਰਮ ਭਰਵਾ ਕੇ ਰਜਿਸਟ੍ਰੇਸ਼ਨ ਦੇ ਨਾਂਅ ਹੇਠ ਪੈਸੇ ਵੀ ਠੱਗੇ ਜਾ ਰਹੇ ਹਨ, ਜੋ ਕਿ ਸਰਾਸਰ ਗ਼ੈਰ-ਕਾਨੂੰਨੀ ਤੇ ਅਨੈਤਿਕ ਹੈ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸ਼ਰਾਰਤੀ ਅਨਸਰਾਂ ਦੇ ਝਾਂਸੇ ਵਿਚ ਨਾ ਆਉਣ ਤੇ ਇਨ੍ਹਾਂ ਤੋਂ ਸੁਚੇਤ ਰਹਿਣ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਧਿਆਨ ਵਿਚ ਕੋਈ ਅਜਿਹਾ ਮਾਮਲਾ ਆਵੇ ਤਾਂ ਉਹ ਫ਼ੌਰਨ ਪੁਲਿਸ ਨੂੰ ਇਸ ਤੋਂ ਜਾਣੂ ਕਰਵਾਉਣ ਤਾਂ ਜੋ ਅਜਿਹੇ ਫ਼ਰਜ਼ੀ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਸਕੇ।
Home ਤਾਜ਼ਾ ਖਬਰਾਂ ‘ਬੇਟੀ ਬਚਾਓ-ਬੇਟੀ ਪੜ੍ਹਾਓ’ ਯੋਜਨਾ ਦੇ ਨਾਂਅ ‘ਤੇ ਠੱਗੀ ਮਾਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ-ਡੀ. ਸੀ.

‘ਬੇਟੀ ਬਚਾਓ-ਬੇਟੀ ਪੜ੍ਹਾਓ’ ਯੋਜਨਾ ਦੇ ਨਾਂਅ ‘ਤੇ ਠੱਗੀ ਮਾਰਨ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ-ਡੀ. ਸੀ.
164
Previous PostToday’s Hukamnama from Gurdwara Baba Darbara Singh Ji Tibba
Next PostToday’s Hukamnama from Gurdwara Baba Darbara Singh Ji Tibba