ਜਲੰਧਰ ਦੇ ਨਜ਼ਦੀਕ ਪਿੰਡ ਨੰਗਲ ਸ਼ਾਮਾਂ ਦੇ ਜੰਮਪਲ ਤੇ ਸਿਆਟਲ ਨਿਵਾਸੀ ਜਰਨੈਲ ਸਿੰਘ ਦੇ ਪੁੱਤਰ ਕਰਮਜੀਤ ਸਿੰਘ ਲਾਲੀ ਦੇ ਪੁੱਤਰ ਬਲਰਾਜ ਸਿੰਘ ਲਾਲੀ (19) ਤੇ ਲੜਕੀ ਕਵਨੀਤ ਕੌਰ (6) ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਗੁਰਮੁਖ ਸਿੰਘ ਤੇ ਸੁੱਚਾ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਰਾਜ ਸਿੰਘ ਲਾਲੀ ਨੇ ਨਵੀਂ ਗੱਡੀ ਖ਼ਰੀਦੀ ਸੀ ਜਿਹੜਾ ਆਪਣੀ ਭੈਣ ਕਵਨੀਤ ਕੌਰ ਨੂੰ ਘਰ ਦੇ ਆਲੇ-ਦੁਆਲੇ ਚੱਕਰ ਲਾਉਣ ਲਈ ਘਰੋਂ ਨਿਕਲਿਆ, ਪਰੰਤੂ ਨੇੜੇ ਮੋੜ ਤੋਂ ਗੱਡੀ ਬੇਕਾਬੂ ਹੋ ਕੇ ਹੇਠਾਂ ਖੱਡ ਵਿਚ ਜਾ ਡਿੱਗੀ, ਜਿਥੇ ਦੋਵਾਂ ਬੱਚਿਆਂ ਦੀ ਥਾਂ ‘ਤੇ ਹੀ ਮੌਤ ਹੋ ਗਈ, ਜਿਸ ਦਾ ਪੁਲਿਸ ਰਾਹੀਂ 4 ਘੰਟੇ ਬਾਅਦ ਘਰਦਿਆਂ ਨੂੰ ਪਤਾ ਲੱਗਾ।

ਜਲੰਧਰ ਦੇ ਪਿੰਡ ਨੰਗਲ ਸ਼ਾਮਾਂ ਦੇ ਮੂਲ ਨਿਵਾਸੀ ਭੈਣ-ਭਰਾ ਦੀ ਅਮਰੀਕਾ ‘ਚ ਸੜਕ ਹਾਦਸੇ ਵਿਚ ਮੌਤ
119
Previous PostToday’s Hukamnama from Gurdwara Baba Darbara Singh Ji Tibba
Next PostToday’s Hukamnama from Gurdwara Baba Darbara Singh Ji Tibba