ਇਲਾਕੇ ਦੀ ਮੰਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਵਿਖੇ ਖੇਡ ਸਟੇਡੀਅਮ ਬਣਾਇਆ ਜਾਵੇ, ਤੁਹਾਡੇ ਸਹਿਯੋਗ ਤੇ ਵਾਹਿਗੁਰੂ ਦੇ ਓਟ ਆਸਰੇ ਸਦਕਾ ਇਹ ਖੇਡ ਸਟੇਡੀਅਮ ਜਲਦੀ ਹੀ ਬਣਾਇਆ ਜਾਵੇਗਾ | ਉਕਤ ਸ਼ਬਦ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਖ਼ਾਲਸੇ ਦੇ ਸਾਜਨਾ ਦਿਵਸ ਦੇ ਮੌਕੇ ਬਾਰ੍ਹੇ ਇਲਾਕੇ ਦੀਆਂ ਸੰਗਤਾਂ ਤੇ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਵੱਲੋਂ ਨਗਰ, ਇਲਾਕੇ ਤੇ ਐਨ.ਆਰ.ਆਈਜ਼ ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਿੱਬਾ ਦੇ ਖੇਡ ਮੈਦਾਨਾਂ ‘ਚ ਕਰਵਾਏ ਗਏ ਦੋ ਰੋਜ਼ਾ ਫੁੱਟਬਾਲ ਤੇ ਕਬੱਡੀ ਓਪਨ ਪਿੰਡ ਪੱਧਰ ਦੇ ਟੂਰਨਾਮੈਂਟ ਮੌਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਉਪਰੰਤ ਕਹੇ | ਚੀਮਾ ਨੇ ਕਿਹਾ ਕਿ ਹਰੀਕੇ ਪੱਤਣ ਬਿਆਸ ਦਰਿਆ ਦੇ ਦਰਾਂ ਅੱਗੇ ਲੰਮੇ ਸਮੇਂ ਤੋਂ ਮਿੱਟੀ ਪੈ ਰਹੀ ਸੀ ਜਿਸ ਕਾਰਨ ਪਾਣੀ ਦਾ ਵਹਾਅ ਪੂਰਾ ਅੱਗੇ ਨਹੀਂ ਸੀ ਜਾਂਦਾ ਅਤੇ ਪਿੱਛੇ ਡਾਫ਼ ਲੱਗ ਜਾਂਦੀ ਸੀ ਅਤੇ ਹੜ੍ਹ ਵਾਲੀ ਹਾਲਤ ਬਣ ਜਾਂਦੀ ਅਤੇ ਕਿਸਾਨਾਂ ਦੀ ਫ਼ਸਲ ਮਰ ਜਾਂਦੀ ਸੀ | ਇਸ ਨੂੰ ਸਾਫ਼ ਕਰਵਾਉਣ ਨਾਲ ਜੋ ਪਾਣੀ ਰੁਕਦਾ ਸੀ ਹੁਣ ਦਰ ਸਾਫ਼ ਨਾਲ ਪਾਣੀ ਨਹੀਂ ਰੁਕੇਗਾ ਅਤੇ ਕਿਸਾਨਾਂ ਨੂੰ ਬਰਸਾਤ ਦੇ ਮੌਸਮ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ | ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨਾਲ ਕੀਤੇ ਸਭ ਵਾਅਦੇ ਪੂਰੇ ਕਰੇਗੀ | ਪ੍ਰੋ. ਚਰਨ ਸਿੰਘ ਪ੍ਰਧਾਨ ਬਾਬਾ ਦਰਬਾਰਾ ਸਿੰਘ ਕਲੱਬ ਅਤੇ ਮੀਤ ਪ੍ਰਧਾਨ ਪੀ.ਪੀ.ਸੀ.ਸੀ. ਨੇ ਮੁੱਖ ਮਹਿਮਾਨ, ਇਲਾਕੇ ਦੀਆਂ ਸੰਗਤਾਂ ਤੇ ਖਿਡਾਰੀਆਂ ਨੂੰ ਜਿੱਥੇ ਜੀ ਆਇਆ ਕਿਹਾ ਉੱਥੇ ਖ਼ਾਲਸੇ ਦੇ ਮਹਾਨ ਸਾਜਨਾ ਦਿਵਸ ਦੀ ਵਧਾਈ ਦਿੱਤੀ | ਇਸ ਮੌਕੇ ਪ੍ਰਬੰਧਕਾਂ ਵੱਲੋਂ ਅਤੇ ਪਿ੍ੰਸੀਪਲ ਲਖਬੀਰ ਸਿੰਘ ਸਟੇਟ ਅਵਾਰਡੀ ਅਤੇ ਸਟਾਫ਼ ਵੱਲੋਂ ਨਿੱਜੀ ਤੇ ਲੋਈ ਦੇ ਕੇ ਨਵਤੇਜ ਸਿੰਘ ਚੀਮਾ ਦਾ ਸਨਮਾਨ ਕੀਤਾ ਗਿਆ | ਕਬੱਡੀ ਦੇ ਸੈਮੀ ਫਾਈਨਲ ਵਿਚ ਡਡਵਿੰਡੀ ਤਲਵੰਡੀ ਚੌਧਰੀਆਂ ਤੋਂ ਅੱਧੇ ਸਮੇਂ ਤੱਕ ਸਾਢੇ ਛੇ ਅੰਕਾਂ ਨਾਲ ਪਛੜ ਰਹੀ ਸੀ ਜਾਫੀ ਅਮਨ ਦੀ ਸ਼ਾਨਦਾਰ ਖੇਡ ਸਦਕਾ ਤਲਵੰਡੀ ਨੇ ਮੈਚ ਵਿਚ ਵਾਪਸੀ ਕੀਤੀ ਅਤੇ ਡਡਵਿੰਡੀ ਨੂੰ ਹਰਾ ਕੇ ਟਿੱਬਾ ਦੀ ਟੀਮ ਨਾਲ ਫਾਈਨਲ ਖੇਡਿਆ ਜਿਸ ਵਿਚ ਟਿੱਬਾ ਦੀ ਟੀਮ ਨੇ ਫਾਈਨਲ ਮੁਕਾਬਲਾ ਜਿੱਤਿਆ ਤੇ 51 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਪ੍ਰਾਪਤ ਕੀਤਾ | ਉਪ ਜੇਤੂ ਟੀਮ ਤਲਵੰਡੀ ਚੌਧਰੀਆਂ ਨੂੰ 41 ਹਜ਼ਾਰ ਰੁਪਏ ਸਰੂਪ ਸਿੰਘ ਸੈਦਪੁਰ ਨੇ ਦਿੱਤਾ | ਫੁੱਟਬਾਲ ਦੇ ਫਾਈਨਲ ਵਿਚ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਟਿੱਬਾ ਨੇ ਸਮੱਸਤਪੁਰ (ਜਲੰਧਰ) ਨੂੰ ਹਰਾਇਆ | ਜੇਤੂ ਖਿਡਾਰੀਆਂ ਨੂੰ ਇਨਾਮ ਸਮੂਹ ਪ੍ਰਬੰਧਕ ਕਮੇਟੀ ਮੈਂਬਰਾਂ ਵੱਲੋਂ ਦਿੱਤੇ ਗਏ | ਆਰਥਿਕ ਸਹਾਇਤਾ ਦੇਣ ਵਾਲਿਆਂ ਤੇ ਐਨ.ਆਰ.ਆਈਜ਼ ਵੀਰਾਂ ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸ਼ਾਖ ਸ਼ਖ਼ਸੀਅਤਾਂ ਦੇ ਵੀ ਵਿਸ਼ੇਸ਼ ਸਨਮਾਨ ਕੀਤੇ ਗਏ | ਨਵਤੇਜ ਸਿੰਘ ਚੀਮਾ ਨਾਲ ਵਿਨੋਦ ਕੁਮਾਰ ਗੁਪਤਾ ਪ੍ਰਧਾਨ ਨਗਰ ਕੌਾਸਲ ਸੁਲਤਾਨਪੁਰ ਲੋਧੀ, ਸਰਪੰਚ ਹੈਪੀ ਸ਼ੇਰਪੁਰ ਸੱਧਾ, ਸਤਿੰਦਰ ਸਿੰਘ ਸੈਕਟਰੀ, ਬਲਵਿੰਦਰ ਸਿੰਘ ਲੱਡੂ ਪ੍ਰਧਾਨ, ਪ੍ਰੇਮ ਲਾਲ ਸਾਬਕਾ ਪੀ.ਓ. ਪ੍ਰਬੰਧਕਾ ਵਿਚ ਪ੍ਰੋ. ਬਲਜੀਤ ਸਿੰਘ, ਨਰਿੰਜਣ ਸਿੰਘ ਸਾਬਕਾ ਕਾਨੂੰਗੋ, ਇੰਦਰਜੀਤ ਸਿੰਘ ਲਿਫਟਰ, ਮਾ.ਬਲਕਾਰ ਸਿੰਘ, ਪ੍ਰੋ.ਗੁਰਮੀਤ ਸਿੰਘ ਚਾਨਾ, ਮਾ. ਬਲਵੰਤ ਸਿੰਘ ਅਮਰਕੋਟ, ਦਿਆਲ ਆਟੋਜ਼ ਟਿੱਬਾ, ਸਰੂਪ ਸਿੰਘ ਕੈਨੇਡਾ, ਕਬੱਡੀ ਕੋਚ ਹਰਪ੍ਰੀਤ ਰੂਬੀ, ਤਜਿੰਦਰ ਮੱਟਾ, ਬਲਜੀਤ ਸਿੰਘ ਬੱਬਾ, ਅਸ਼ਵਨੀ ਟਿੱਬਾ, ਸਮੁੰਦ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਬਲਦੇਵ ਜਾਂਗਲਾ, ਐਡਵੋਕੇਟ ਰੋਬਿਨ ਗੌਤਮ, ਕੁਲਦੀਪ ਸਿੰਘ ਸਾਬਕਾ ਇੰਸਪੈਕਟਰ ਪੰਜਾਬ ਪੁਲੀਸ, ਏ.ਐਸ.ਆਈ. ਜੀਤ ਸਿੰਘ ਤੇ ਨਰਿੰਦਰ ਸਿੰਘ, ਸਵਰਨ ਸਿੰਘ, ਜਸਵੰਤ ਸਿੰਘ ਯੂ.ਕੇ. ਗੀਤਕਾਰ ਹਰਭਜਨ ਸਿੰਘ ਥਿੰਦ, ਸਾਬਕਾ ਬੀ.ਪੀ.ਈ.ਓ. ਗੁਰਮੇਲ ਸਿੰਘ, ਅਮਰਜੀਤ ਸਿੰਘ ਜੀਤਾ, ਸੰਤੋਖ ਸਿੰਘ, ਗਿਆਨ ਸਿੰਘ ਸੂਹਲਾ, ਨਵਿੰਦਰਜੀਤ ਸਿੰਘ ਖੇਤੀਬਾੜੀ ਅਫ਼ਸਰ, ਗਿਆਨ ਸਿੰਘ ਸ਼ਿਕਾਰੀ, ਬਾਵਾ ਸਿੰਘ ਜਾਂਗਲਾ, ਦਿਲਬੀਰ ਠੱਟਾ ਆਦਿ ਹਾਜ਼ਰ ਸਨ | ਟੂਰਨਾਮੈਂਟ ਨੇਪਰੇ ਚਾੜ੍ਹਣ ਵਿਚ ਰਣਜੀਤ ਸਿੰਘ ਸੈਦਪੁਰ, ਅਮਨਦੀਪ ਵੱਲਣੀ, ਮਨਦੀਪ, ਰਾਜੂ ਪਰਵੇਜ਼ ਨਗਰ ਨੇ ਅਹਿਮ ਭੂਮਿਕਾ ਨਿਭਾਈ | ਮੈਚ ਕੁਮੈਂਟਰੀ ਗੁਰਦੇਵ ਮਿੱਠਾ, ਸਤਨਾਮ ਸਿੱਧਵਾਂ ਨੇ ਕੀਤੀ |