ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਦੀ ਪਵਿੱਤਰਰ ਯਾਦ ਨੂੰ ਸਮਰਪਿਤ ਨੌਜਵਾਨ ਸਭਾ ਵੱਲੋਂ ਵਿਦੇਸ਼ੀ ਵੀਰਾਂ, ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਠੱਟਾ ਨਵਾਂ ਦੇ ਸਹਿਯੋਗ ਨਾਲ ਇੱਕ ਰੋਜਾ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਕਬੱਡੀ ਓਪਨ ਦੀਆਂ 8 ਅਤੇ 65 ਕਿਲੋਗ੍ਰਾਮ ਭਾਰ ਦੀਆਂ 4 ਟੀਮਾਂ ਨੇ ਭਾਗ ਲਿਆ। ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਗੁਰਚਰਨ ਸਿੰਘ ਕਾਰ ਸੇਵਾ ਦਮਦਮਾ ਸਾਹਿਬ ਠੱਟਾ ਵਾਲਿਆਂ ਨੇ ਕੀਤਾ। ਕਬੱਡੀ ਓਪਨ ਦਾ ਮੁਕਾਬਲਾ ਠੱਟਾ ਨਵਾਂ ਤੇ ਤਲਵੰਡੀ ਚੌਧਰੀਆਂ ਵਿਚਕਾਰ ਹੋਇਆ ਜਿਸ ਵਿੱਚ ਧਾਵੀ ਬਾਗੀ ਪਰਮਜੀਤ ਪੁਰੀਏ ਨੇ ਤਲਵੰਡੀ ਚੌਧਰੀਆਂ ਦੀ ਇੱਕ ਨਾ ਚੱਲਣ ਦਿੱਤੀ ਤੇ ਇਹ ਮੁਕਾਬਲਾ ਠੱਟੇ ਨੇ 20 ਦੇ ਮੁਕਾਬਲੇ 29 ਨਾਲ ਜਿੱਤ ਕੇ 51 ਹਜ਼ਾਰ ਦਾ ਨਗਦ ਇਨਾਮ ਹਾਸਲ ਕੀਤਾ ਜਦ ਕਿ ਦੂਜਾ ਇਨਾਮ 41 ਹਜ਼ਾਰ ਰੂਪਏ ਦਾ ਤਲਵੰਡੀ ਨੂੰ ਨਸੀਬ ਹੋਇਆ। ਬੈਸਟ ਧਾਵੀ ਦਾ 31 ਸੌ ਰੁਪਿਆ ਬਾਗੀ ਦੀ ਝੋਲੀ ਅਤੇ ਬੈਸਟ ਜਾਫੀ ਦਾ 31 ਸੌ ਰੂਪੈ ਬਿੰਦੇ ਟਿੱਬੇ ਨੇ ਲਿਆ। ਕੁਲਦੀਪ ਕਿੰਦੇ ਦਾ ਐਫ.ਜੈਡ. ਨਾਲ ਪਰਵਾਸੀ ਭਾਰਤੀ ਰੋਮਾ ਧੰਜੂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਜੱਦ ਕੇ ਅਮਨ ਸੈਦਪੁਰ ਕਬੱਡੀ ਖਿਡਾਰੀ ਦਾ ਵੀ 51 ਹਜ਼ਾਰ ਰੂਪਏ ਨਾਲ ਸਨਮਾਨ ਕੀਤਾ ਗਿਆ। ਪ੍ਰਬੰਧਕਾਂ ਵਲੋਂ ਸਹਿਯੋਗੀ ਸੱਜਣਾਂ ਅਤੇ ਵਿਸ਼ੇਸ਼ ਸਖਸ਼ੀਅਤਾਂ ਦੇ ਸਨਮਾਨ ਵੀ ਕੀਤੇ ਗਏ। ਇਸ ਮੌਕੇ ਤੇ ਸਰਪੰਚ ਜਸਬੀਰ ਕੌਰ ਠੱਟਾ ਨਵਾਂ, ਸਰਬਜੀਤ ਸਿੰਘ ਸਾਹਬੀ, ਹਰਪ੍ਰੀਤ ਸਿੰਘ ਹੈਪੀ, ਨਛੱਤਰ ਸਿੰਘ ਐਸ.ਐਸ. ਫਾਰਮ, ਅਮਰਜੀਤ ਸਿੰਘ ਚੇਲਾ, ਲਵਪ੍ਰੀਤ ਸਿੰਘ ਰਾਜਾ, ਸੰਤੋਖ ਸਿੰਘ ਬਾਵਾ, ਸਰਬਜੀਤ ਸਿੰਘ, ਰਾਣਾ ਚੇਲਾ, ਗੁਰਵਿੰਦਰ ਸਿੰਘ ਰਾਜਾ, ਕੇ.ਪੀ., ਤਰਸੇਮ ਸਿੰਘ ਝੰਡ, ਸੁਖਵਿੰਦਰ ਸਿੰਘ ਲਾਡੀ, ਜੀਤ ਸਿੰਘ ਮੋਮੀ, ਮਹਿੰਗਾ ਸਿੰਘ ਮੋਮੀ, ਸ਼ਿਗਾਰਾ ਸਿੰਘ ਅਾੜਤੀਆ, ਬਖਸ਼ੀਸ਼ ਸਿੰਘ, ਜਗਦੀਪ ਸਿੰਘ, ਗੁਰਦੀਪ ਸਿੰਘ ਸੁਪਰਡੈਂਟ, ਪਰਮਜੀਤ ਸਿੰਘ, ਮਾ.ਪਿਆਰਾ ਸਿੰਘ, ਦਲਬੀਰ ਸਿੰਘ ਠੱਟਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।