ਪਿੰਡ ਠੱਟਾ ਨਵਾਂ ਵਿੱਚ ਵਿਧਾਨ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ ਹੋ ਗਈਆਂ। ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਬਣੇ ਪੋਲਿੰਗ ਸਟੇਸ਼ਨਾਂ ਵਿੱਚ ਸਵੇਰੇ 8 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਈਆਂ ਅਤੇ ਸ਼ਾਮ 5 ਵਜੇ ਤੱਕ ਪੋਲਿੰਗ ਚੱਲਦੀ ਰਹੀ। ਵੋਟਾਂ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਤੇ ਸ਼ਾਂਤਮਈ ਢੰਗ ਨਾਲ ਵੋਟਾਂ ਪਾਉਣ ਦਾ ਅਮਲ ਸੁਚਾਰੂ ਤਰੀਕੇ ਨਾਲ ਨੇਪਰੇ ਚੜ੍ਹਿਆ। ਪੋਲਿੰਗ ਸਟੇਸ਼ਨ 46 ਵਿੱਚ 335 ਮਰਦ ਵੋਟਰਾਂ ਅਤੇ 333 ਔਰਤ ਵੋਟਰਾਂ ਅਤੇ ਪੋਲਿੰਗ ਸਟੇਸ਼ਨ 47 ਵਿੱਚ 259 ਮਰਦ ਵੋਟਰਾਂ ਅਤੇ 255 ਔਰਤ ਵੋਟਰਾਂ ਨੇ ਆਪਣੇ ਵੋਟ ਦਾ ਇਸਤੇਮਾਲ ਬੜੇ ਹੀ ਉਤਸ਼ਾਹ ਨਾਲ ਕੀਤਾ। ਵੋਟ ਕਾਸਟਿੰਗ 68 ਫੀਸਦੀ ਰਹੀ। ਇਸ ਵਾਰ ਰਵਾਇਤੀ ਪਾਰਟੀਆਂ ਅਕਾਲੀ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਪ੍ਰਤੀ ਨੌਜਵਾਨਾਂ ਖਾਸ ਕਰਕੇ ਵਿਦੇਸ਼ੀ ਵੀਰਾਂ ਵਿੱਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਸਾਰੀਆਂ ਪਾਰਟੀਆਂ ਦੇ ਵਰਕਰਾਂ ਨੇ ਵੀ ਬੜੀ ਤਨਦੇਹੀ ਨਾਲ ਬਿਨਾਂ ਕਿਸੇ ਵੈਰ-ਵਿਰੋਧ ਦੇ ਚੋਣਾਂ ਦੇ ਕੰਮ ਵਿੱਚ ਕੀਤਾ।
Home ਤਾਜ਼ਾ ਖਬਰਾਂ ਪਿੰਡ ਠੱਟਾ ਨਵਾਂ ਵਿਖੇ ਵਿਧਾਨ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ-ਕੁੱਲ੍ਹ 68 ਫੀਸਦੀ ਵੋਟਾਂ ਹੋਈਆਂ ਪੋਲ

ਪਿੰਡ ਠੱਟਾ ਨਵਾਂ ਵਿਖੇ ਵਿਧਾਨ ਸਭਾ ਚੋਣਾਂ ਪੂਰੇ ਅਮਨੋ-ਅਮਾਨ ਨਾਲ ਸੰਪੰਨ-ਕੁੱਲ੍ਹ 68 ਫੀਸਦੀ ਵੋਟਾਂ ਹੋਈਆਂ ਪੋਲ
107
Previous Postਮੰਗਲਵਾਰ 7 ਫਰਵਰੀ 2017 (25 ਮਾਘ ਸੰਮਤ 548 ਨਾਨਕਸ਼ਾਹੀ)
Next Postਸੋਮਵਾਰ 6 ਫਰਵਰੀ 2017 (24 ਮਾਘ ਸੰਮਤ 548 ਨਾਨਕਸ਼ਾਹੀ)