BREAKING NEWS

ਸੰਤ ਮਹਾਂਪੁਰਸ਼ਾਂ ਨੇ ਰੱਖਿਆ ਠੱਟਾ ਨਵਾਂ ਦੇ ਗੁਰੂ ਘਰ ਦੀ ਇਮਾਰਤ ਦਾ ਨੀਂਹ ਪੱਥਰ।

89

thatta-nawan

ਪਿੰਡ ਠੱਟਾ ਨਵਾਂ ਦੀ ਸਮੂਹ ਸੰਗਤ ਵੱਲੋਂ ਪਿੱਛਲੇ ਕਾਫੀ ਸਮੇਂ ਤੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਜੋ ਕਾਫ਼ੀ ਪੁਰਾਣੀ ਹੋ ਗਈ ਸੀ ਅਤੇ ਕਾਫ਼ੀ ਛੋਟੀ ਵੀ ਸੀ, ਦੀ ਜਗ੍ਹਾ ਇੱਕ ਸੁੰਦਰ ਤੇ ਵਿਸ਼ਾਲ ਇਮਾਰਤ ਬਣਾਉਣ ਦਾ ਸੰਕਲਪ ਲਿਆ ਗਿਆ ਸੀ। ਅੱਜ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਸੰਤ ਬਾਬਾ ਗੁਰਚਰਨ ਸਿੰਘ ਵੱਲੋਂ ਅਰਦਾਸ ਉਪਰੰਤ ਜੈਕਾਰਿਆ ਦੀ ਗੂੰਜ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ ਅਤੇ ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲਿਆਂ ਵੱਲੋਂ ਸੰਗਤਾਂ ਦੀ ਮੌਜੂਦਗੀ ਵਿਚ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ। ਜਿਕਰਯੋਗ ਹੈ ਕਿ ਵਧ ਰਹੀ ਸੰਗਤ ਦੀਆਂ ਲੋੜਾਂ ਨੂੰ ਮੱਦੇ ਨਜ਼ਰ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਬਨਾਉਣ ਲਈ ਪਿੰਡ ਵਾਸੀਆਂ ਵੱਲੋਂ ਬੜੇ ਉਤਸ਼ਾਹ ਨਾਲ਼ ਇਸ ਮੁਬਾਰਕ ਮੌਕੇ ‘ਤੇ ਆਪਣਾ ਯੋਗਦਾਨ ਪਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਅਾਰਾ ਸਾਹਿਬ ਦੀ ਨਵੀਂ ਬਣ ਰਹੀ ਇੱਕ ਮੰਜਲਾ ਇਮਾਰਤ ਦਾ ਆਕਾਰ  72 ਫੁੱਟ ਲੰਬਾਈ ਅਤੇ 62 ਫੁੱਟ ਚੌੜਾਈ ਵਿੱਚ ਤਿਆਰ ਕਰਵਾਇਆ ਜਾਵੇਗਾ। ਇਸ ਮੌਕੇ ਸੰਤ ਬਾਬਾ ਗੁਰਚਰਨ ਸਿੰਘ ਜੀ ਕਾਰ ਸੇਵਾ ਵਾਲੇ, ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲੇ, ਸੰਤ ਬਾਬਾ ਦਇਆ ਸਿੰਘ ਜੀ ਟਾਹਲੀ ਸਾਹਿਬ ਵਾਲੇ, ਬਾਬਾ ਬਲਵਿੰਦਰ ਸਿੰਘ, ਇੰਦਰਜੀਤ ਸਿੰਘ ਬਜਾਜ, ਮਾਸਟਰ ਜੋਗਿੰਦਰ ਸਿੰਘ, ਬਿਕਰਮ ਸਿੰਘ ਮੈਂਬਰ ਪੰਚਾਇਤ, ਬਲਬੀਰ ਸਿੰਘ ਬਜਾਜ, ਸੁਖਵਿੰਦਰ ਸਿੰਘ ਲਾਡੀ, ਸਰਪੰਚ ਸ੍ਰੀਮਤੀ ਜਸਵੀਰ ਕੌਰ, ਅਵਤਾਰ ਸਿੰਘ, ਸ਼ਿੰਗਾਰ ਸਿੰਘ ਝੰਡ, ਮਾਸਟਰ ਪ੍ਰੀਤਮ ਸਿੰਘ ਅੰਨੂੰ, ਸਵਰਨ ਸਿੰਘ ਸੈਦਪੁਰ,ਪਰਮਿੰਦਰ ਸਿੰਘ ਕਾਨੂੰਨਗੋ, ਬਖਸ਼ੀਸ਼ ਸਿੰਘ, ਦਿਲਬਾਗ ਸਿੰਘ, ਸੂਬਾ ਸਿੰਘ ਮੈਂਬਰ ਪੰਚਾਇਤ, ਗੁਰਦੀਪ ਸਿੰਘ ਸਾਬਕਾ ਸਰਪੰਚ, ਤਰਸੇਮ ਸਿੰਘ, ਬਲਜੀਤ ਸਿੰਘ, ਬਲਬੀਰ ਸਿੰਘ ਭੈਲ, ਸੁਖਵਿੰਦਰ ਸਿੰਘ ਮੋਮੀ, ਸੁੱਚਾ ਸਿੰਘ, ਕਰਮਜੀਤ ਸਿੰਘ, ਦਲਜੀਤ ਸਿੰਘ ਮੈਂਬਰ ਪੰਚਾਇਤ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਰਾਜਾ, ਸਰਬਜੀਤ ਸਿੰਘ, ਜਤਿੰਦਰ ਸਿੰਘ ਮੈਂਬਰ ਪੰਚਾਇਤ, ਬਲਵਿੰਦਰ ਸਿੰਘ, ਦਰਸ਼ਨ ਸਿੰਘ ਅਤੇ ਬਹੁਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ।