ਪਿੰਡ ਟਿੱਬਾ ਵਿਖੇ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ।

48

Tibba

ਬੀਤੀ ਰਾਤ ਆਈ ਬਾਰਸ਼ ਕਾਰਨ ਪਿੰਡ ਟਿੱਬੇ ਦੀ ਦਲਿਤ ਬਸਤੀ ‘ਚ ਬਲਕਾਰ ਸਿੰਘ ਦੇ ਬਾਲਿਆਂ ਦੇ ਬਣਾਏ ਘਰ ਦੀ ਛੱਤ ਡਿੱਗਣ ਕਾਰਨ ਘਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਬੀਤੀ ਰਾਤ 2.00 ਵਜੇ ਦੇ ਕਰੀਬ ਆਈ ਬਾਰਸ਼ ਕਾਰਨ ਸਾਰਾ ਪਰਿਵਾਰ ਅੰਦਰ ਸੌਾ ਰਿਹਾ ਸੀ ਕਿ ਅਚਨਚੇਤ ਮਕਾਨ ਦੇ ਦੋ ਬਾਲਿਆਂ ਤੇ ਪੱਖੇ ਡਿੱਗ ਪਾਏ ਤੇ ਅੰਦਰ ਸੁੱਤੇ ਬਲਕਾਰ ਸਿੰਘ ਦਾ ਲੜਕਾ ਲਵਪ੍ਰੀਤ ਸਿੰਘ ਕਰਮਜੀਤ ਸਿੰਘ ਅਤੇ ਮਾਤਾ ਜੀਤੋ ਛੱਤ ਹੇਠ ਆ ਗਏ | ਛੱਤ ਡਿੱਗਣ ਦੇ ਖੜਾਕੇ ਕਾਰਨ ਆਸ-ਪਾਸ ਦੇ ਲੋਕ ਆ ਗਏ ਉਕਤ ਤਿੰਨਾਂ ਵਿਅਕਤੀਆਂ ਨੂੰ ਛੱਤ ਹੇਠੋਂ ਕੱਢਿਆ, ਜਿਨ੍ਹਾਂ ਦੇ ਮਾਮੂਲੀ ਸੱਟਾਂ ਆਉਣ ਕਾਰਨ ਗੂਆਂਢੀ ਸੁਖਦੇਵ ਸਿੰਘ, ਮੈਂਬਰ ਹਰਜਿੰਦਰ ਸਿੰਘ ਤੇ ਕੁਲਬੀਰ ਸਿੰਘ ਨੇ ਰਾਤ 2.30 ਵਜੇ ਹਸਪਤਾਲ ਟਿੱਬਾ ਵਿਖੇ ਦਾਖਲ ਕਰਵਾਇਆ | ਘਟਨਾ ਦਾ ਪਤਾ ਲੱਗਣ ‘ਤੇ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਮਾ. ਗੁਰਦੇਵ ਸਿੰਘ ਉੱਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਕਪੂਰਥਲ, ਜਸਵਿੰਦਰ ਕੌਰ ਭਗਤ ਸਰਪੰਚ ਟਿੱਬਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਲਵਿੰਦਰ ਕੌਰ, ਗਿਆਨ ਚੰਦ, ਸੁਖਦੇਵ ਸਿੰਘ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਸੁਲਤਾਨਪੁਰ ਲੋਧੀ ਐੱਸ. ਡੀ. ਐੱਮ. ਚਾਰੂਮਿਤਾ ਨੂੰ ਕਿਹਾ ਕਿ ਗਰੀਬ ਪਰਿਵਾਰ ਦੀ ਆਰਥਿਕ ਮੱਦਦ ਕੀਤੀ ਜਾਵੇ ਤੇ ਮੁਫ਼ਤ ਇਲਾਜ ਕਰਵਾਇਆ ਜਾਵੇ |-(ਭੋਲਾ)

Tibba Pind