BREAKING NEWS

ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਾਰਕ ਮੇਲਾ 27, 28 ਜੁਲਾਈ ਨੂੰ।

119

Thatta Nawan

ਪਿੰਡ ਠੱਟਾ ਨਵਾਂ ਵਿਖੇ ਪੀਰ ਮੱਖਣ ਸ਼ਾਹ ਦੀ ਦਰਗਾਹ ਤੇ ਸਾਲਾਨਾ ਸੱਭਿਆਚਰਕ ਮੇਲਾ ਮਿਤੀ 27 ਅਤੇ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਲੇ ਤੋਂ ਇੱਕ ਦਿਨ ਦਿਨ ਪਹਿਲਾਂ ਮਿਤੀ 27 ਜੁਲਾਈ ਦੀ ਰਾਤ 8 ਤੋਂ 9 ਵਜੇ ਤੱਕ ਕੱਵਾਲ ਅਤੇ 9 ਤੋਂ ਰਾਤ 12 ਵਜੇ ਤੱਕ ਨਕਲੀਏ ਆਪਣੀ ਕਲਾ ਦਾ ਪ੍ਰਦਰਸ਼ਣ ਕਰਨਗੇ। ਮਿਤੀ 28 ਜੁਲਾਈ ਨੂੰ ਸਵੇਰੇ 10 ਵਜੇ ਸਮੂਹ ਨਗਰ ਨਿਵਾਸੀਆਂ ਵੱਲੋਂ ਚਾਦਰ ਦੀ ਰਸਮ ਅਦਾ ਕੀਤੀ ਜਾਵੇਗੀ। ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੇ ਦਾਲ ਫੁਲਕੇ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ।