(ਥਿੰਦ, ਭੋਲਾ)- ਖ਼ਾਲਸੇ ਦੇ ਸਾਜਣਾ ਦਿਵਸ ਨੂੰ ਸਮਰਪਿਤ ਸੰਤ ਬਾਬਾ ਦਰਬਾਰਾ ਸਿੰਘ ਸਪੋਰਟਸ ਕਲੱਬ ਵੱਲੋਂ ਹਰ ਸਾਲ ਵਿਸਾਖੀ ਮੌਕੇ ਕਰਵਾਏ ਜਾਂਦੇ ਕਬੱਡੀ ਕੱਪ ਤੇ ਫੁੱਟਬਾਲ ਟੂਰਨਾਮੈਂਟ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਤਪ ਅਸਥਾਨ ਬਾਬਾ ਦਰਬਾਰਾ ਸਿੰਘ ਜੀ ਵਿਖੇ ਅੱਜ ਹੋਈ ਕਲੱਬ ਦੀ ਮੀਟਿੰਗ ਵਿਚ ਟੂਰਨਾਮੈਂਟ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ | ਕਲੱਬ ਦੇ ਪ੍ਰਧਾਨ ਪ੍ਰੋ: ਚਰਨ ਸਿੰਘ ਤੇ ਪ੍ਰੋ: ਬਲਜੀਤ ਸਿੰਘ ਟਿੱਬਾ ਨੇ ਦੱਸਿਆ ਕਿ ਕਬੱਡੀ ਕੱਪ ਲਈ ਵਿਦੇਸ਼ਾਂ ਵਿਚ ਭਰਪੂਰ ਸਹਿਯੋਗ ਮਿਲ ਰਿਹਾ ਹੈ | ਟੂਰਨਾਮੈਂਟ ਦਾ ਉਦਘਾਟਨ ਮਾਸਟਰ ਕੇਹਰ ਸਿੰਘ ਝੰਡ ਵੱਲੋਂ ਕੀਤਾ ਜਾਵੇਗਾ | ਇਸ ਮੌਕੇ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਸਰੂਪ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ | ਕੋਚ ਬਲਦੇਵ ਸਿੰਘ ਜਾਂਗਲਾ, ਇੰਦਰਜੀਤ ਸਿੰਘ ਲਿਫਟਰ ਤੇ ਤਜਿੰਦਰਪਾਲ ਸਿੰਘ ਗੋਲਡੀ ਨੇ ਦੱਸਿਆ ਕਿ ਕਬੱਡੀ ਕੱਪ ਦਾ ਪਹਿਲਾ ਇਨਾਮ ਸਾਧੂ ਸਿੰਘ ਯੂ.ਕੇ. ਤੇ ਪਾਲ ਸਿੰਘ ਬਈ ਤੇ ਦੂਜਾ ਇਨਾਮ ਰਮਿੰਦਰਜੀਤ ਸਿੰਘ ਜੋਸਨ ਯੂ.ਕੇ. ਵੱਲੋਂ ਦਿੱਤਾ ਜਾਵੇਗਾ | ਟੂਰਨਾਮੈਂਟ ਵਿਚ ਕਬੱਡੀ ਤੇ ਫੁੱਟਬਾਲ ਦੇ ਗਹਿਗਚ ਮੁਕਾਬਲੇ ਹੋਣਗੇ | ਇਸ ਮੌਕੇ ਪ੍ਰੋ: ਬਲਜੀਤ ਸਿੰਘ, ਇੰਦਰਜੀਤ ਸਿੰਘ ਲਿਫਟਰ, ਕੋਚ ਬਲਦੇਵ ਸਿੰਘ ਜਾਂਗਲਾ, ਤਜਿੰਦਰਪਾਲ ਸਿੰਘ ਗੋਲਡੀ, ਬਲਵਿੰਦਰ ਠੇਕੇਦਾਰ, ਸੁਰਿੰਦਰ ਸਿੰਘ ਫੱਲੀ, ਪਰਮਜੀਤ ਸਿੰਘ ਸ਼ਿਕਾਰਪੁਰ, ਗਿਆਨ ਸਿੰਘ ਸ਼ਿਕਾਰੀ, ਗਿਆਨ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਮਾਨੀਪੁਰ, ਹਰਪ੍ਰੀਤ ਸਿੰਘ ਰੂਬੀ, ਬਲਜੀਤ ਸਿੰਘ ਬੱਬਾ, ਪਾਲ ਸਿੰਘ ਬਈ, ਜਿੰਦੂ, ਗਾਮਾ, ਅਮਨਪ੍ਰੀਤ ਸਿੰਘ ਪੀ.ਟੀ.ਆਈ. ਆਦਿ ਹਾਜ਼ਰ ਸਨ |

ਪਿੰਡ ਟਿੱਬਾ ਵਿਖੇ ਵਿਸਾਖੀ ਟੂਰਨਾਮੈਂਟ ਦੀਆਂ ਤਿਆਰੀਆਂ ਮੁਕੰਮਲ।
109
Previous Postਐਤਵਾਰ 10 ਅਪ੍ਰੈਲ 2016 (28 ਚੇਤ ਸੰਮਤ 548 ਨਾਨਕਸ਼ਾਹੀ)
Next Postਪਿੰਡ ਬੂਲਪੁਰ ਦੇ ਮੂਲ ਨਿਵਾਸੀ ਐਨ.ਆਰ.ਆਈ. ਪਰਮਜੀਤ ਸਿੰਘ ਥਿੰਦ ਵੱਲੋਂ ਵਿਦਿਆਰਥੀਆਂ ਨੂੰ ਵਰਦੀਆਂ ਤੇ ਸਕੂਲ ਬੈਗ ਵੰਡੇ ਗਏ।