ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਠੱਟਾ ਦੀ ਬਦਲੀ ਨੁਹਾਰ।

    123

    Thatta Nawan Shamshan Ghat

    ਹਰ ਮਨੁੱਖ ਆਪਣੇ ਜੀਵਨ ਕਾਲ ਵਿੱਚ ਜਿੱਥੇ ਕਿਤੇ ਵੀ ਰਹਿੰਦਾ ਹੈ, ਉਸ ਦਾ ਧਿਆਨ ਆਪਣੇ ਆਲੇ ਦੁਆਲੇ ਨੂੰ ਖੂਬਸੂਰਤ ਬਨਾਉਣ ਵੱਲ ਲੱਗਾ ਰਹਿੰਦਾ ਹੈ। ਇਸ ਵਿੱਚ ਉਸ ਦਾ ਘਰ ਅਤੇ ਧਾਰਮਿਕ ਅਸਥਾਨ ਪ੍ਰਮੁੱਖ ਤੌਰ ਤੇ ਸ਼ਾਮਿਲ ਹੁੰਦੇ ਹਨ। ਪਰ ਸਾਡੇ ਜੀਵਨ ਦਾ ਇੱਕ ਅਜਿਹਾ ਅਸਥਾਨ ਵੀ ਹੁੰਦਾ ਹੈ ਜਿਥੇ ਜਾ ਕੇ ਇਸ ਦੁਨੀਆ ਨੂੰ ਸਰੀਰਕ ਰੂਪ ਵਿੱਚ ਅਲਵਿਦਾ ਕਹਿਣਾ ਹੁੰਦਾ ਹੈ। ਸ਼ਮਸ਼ਾਨ ਘਾਟ ਸਾਡੇ ਜੀਵਨ ਦਾ ਆਖਰੀ ਪੜਾਅ ਹੁੰਦਾ ਹੈ ਜਿਥੇ ਸਾਡੇ ਰਿਸ਼ਤੇਦਾਰ ਦੋਸਤ-ਮਿੱਤਰ ਨਮ ਅੱਖਾਂ ਨਾਲ ਸਾਨੂੰ ਇਸ ਫਾਨੀ ਸੰਸਾਰ ਤੋਂ ਅੰਤਿਮ ਅ਼ਲਵਿਦਾ ਆਖਦੇ ਹਨ। ਆਮ ਤੌਰ ਤੇ ਦੇਖਣ ਵਿੱਚ ਆਉਂਦਾ ਹੈ ਕਿ ਬਹੁਤੇ ਪਿੰਡਾਂ ਵਿੱਚ ਇਸ ਅਸਥਾਨ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਪਿੰਡ ਠੱਟਾ ਦੇ ਸੂਝਵਾਨ ਪ੍ਰਵਾਸੀ ਭਾਰਤੀਆਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਨੂੰ ਖੁਬਸੂਰਤ ਬਨਾਉਣ ਲਈ ਇਸ ਵਿੱਚ ਇੰਟਰਲੌਕ ਟਾਇਲ ਲਗਵਾ ਕੇ ਰੰਗ ਰੋਗਣ ਕਰਵਾਇਆ ਗਿਆ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2 ਲੱਖ 7 ਹਜ਼ਾਰ 9 ਸੌ 70 ਰੁਪਏ ਦੀ ਲਾਗਤ ਨਾਲ ਇਸ ਅਸਥਾਨ ਨੂੰ ਬਹੁਤ ਹੀ ਖੂਬਸੂਰਤ ਅਤੇ ਮਨਮੋਹਕ ਬਣਾਇਆ ਗਿਆ ਹੈ।  ਸ਼ਮਸ਼ਾਨ ਘਾਟ ਦੇ ਆਲੇ ਦੁਆਲੇ ਸੁੰਦਰ ਫੁੱਲਾਂ ਦੇ ਬੂਟੇ ਵੀ ਲਗਵਾਏ ਜਾ ਰਹੇ ਹਨ ਅਤੇ ਬੂਟਿਆਂ ਨੂੰ ਹਰ ਵੇਲੇ ਪਾਣੀ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਹਿਲਾਂ ਵੀ ਇਸ ਸਥਾਨ ਵਿੱਚ ਇੱਕ ਕਮਰਾ ਬਣਵਾ ਕੇ ਚਾਰਦੀਵਾਰੀ ਕਰਵਾਈ ਗਈ ਸੀ। ਇਸ ਮੌਕੇ ਸਮੂਹ ਪ੍ਰਬੰਧਕਾਂ, ਗਰਾਮ ਪੰਚਾਇਤ ਠੱਟਾ ਨਵਾਂ ਅਤੇ ਪਿੰਡ ਵਾਸੀਆਂ ਨੇ ਆਰਥਿਕ ਸਹਾਇਤਾ ਕਰਨ ਵਾਲੇ ਸੱਜਣਾ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਇੰਟਰਲੌਕ ਟਾਇਲ ਅਤੇ ਰੰਗ ਰੋਗਣ ਲਈ ਮਿਲੀ ਆਰਥਿਕ ਸਹਾਇਤਾ ਅਤੇ ਖਰਚੇ ਦਾ ਵੇਰਵਾ ਇਸ ਪ੍ਰਕਾਰ ਹੈ:

    Thatta Nawan Shamshan Ghat