(ਪਰਸਨ ਲਾਲ ਭੋਲਾ)- ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੇਵਾ ਹਿਤ ਪਹਿਲ ਦੇ ਆਧਾਰ ‘ਤੇ ਸਕੀਮਾਂ ਚਲਾਈਆਂ ਜਾ ਰਹੀਆਂ ਹਨ | ਉਕਤ ਸ਼ਬਦ ਡਾ: ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਨੇ ਪਿੰਡ ਠੱਟਾ ਦੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦਰਸ਼ਨ ਸਮਾਗਮ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਜਿਨ੍ਹਾਂ ਡੇਰਿਆਂ ‘ਤੇ 24 ਘੰਟੇ ਬਿਜਲੀ ਦੀ ਸਪਲਾਈ ਨਹੀਂ, ਉਹ ਆਪਣੀਆਂ ਅਰਜ਼ੀਆਂ ਦੇਣ ਤਾਂ ਜਲਦੀ ਹੀ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ, ਜਿਨ੍ਹਾਂ ਨੇ ਟਿਊਬਵੈੱਲ ਕੁਨੈਕਸ਼ਨ ਲੈਣੇ ਹਨ, ਉਹ ਵੀ ਆਪਣੀਆਂ ਅਰਜ਼ੀਆਂ ਦੇ ਦੇਣ ਜਲਦੀ ਹੀ ਕੁਨੈਕਸ਼ਨ ਮਿਲ ਜਾਣਗੇ | ਇਸ ਮੌਕੇ ਮਾਸਟਰ ਗੁਰਦੇਵ ਸਿੰਘ ਉਪ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸ.ਜੀ.ਪੀ.ਸੀ., ਸੁਖਦੇਵ ਸਿੰਘ ਨਾਨਕਪੁਰ ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ, ਸਤਨਾਮ ਸਿੰਘ ਰਾਮੇ, ਮਾਸਟਰ ਜਰਨੈਲ ਸਿੰਘ, ਨੰਬਰਦਾਰ ਪ੍ਰੀਤਮ ਸਿੰਘ, ਤਲਵਿੰਦਰ ਸਿੰਘ ਭਾਗੋਰਾਈਆਂ ਨੇ ਸੰਬੋਧਨ ਕੀਤਾ | ਜਸਬੀਰ ਕੌਰ ਸਰਪੰਚ ਠੱਟਾ ਨਵਾਂ, ਗੁਰਦੀਪ ਸਿੰਘ ਸਾਬਕਾ ਸਰਪੰਚ, ਮਾਸਟਰ ਜੋਗਿੰਦਰ ਸਿੰਘ, ਸਾਬਕਾ ਸਰਪੰਚ ਇੰਦਰਜੀਤ ਸਿੰਘ, ਸੁਖਵਿੰਦਰ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ ਮੋਮੀ ਐਮ.ਏ.ਕਵੀਸ਼ਰ, ਸਵਰਨ ਸਿੰਘ, ਬਿਕਰਮ ਸਿੰਘ ਮੈਂਬਰ ਪੰਚਾਇਤ, ਤਰਸੇਮ ਸਿੰਘ ਆਦਿ ਹਾਜ਼ਰ ਸਨ |