ਅਜੀਤ ਹਰਿਵਆਵਲ ਮੁਹਿੰਮ ਤਹਿਤ ਅੱਜ ਪਿੰਡ ਮੰਗੂਪੁਰ ਦੇ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਵਿਖੇ ਸਰਪੰਚ ਗੁਰਚਰਨ ਸਿੰਘ, ਸਮੂਹ ਪੰਚਾਇਤ ਅਤੇ ਸਕੂਲ ਦੇ ਸਟਾਫ ਨੇ ਮਿਲ ਕੇ ਬੂਟੇ ਲਗਾਏ। ਇਸ ਮੌਕੇ ਸਕੂਲ ਦੇ ਵਿਹੜੇ ਤੇ ਖੇਡ ਮੈਦਾਨ ‘ਚ ਬੂਟੇ ਲਗਾਏ ਗਏ। ਸਰਪੰਚ ਗੁਰਚਰਨ ਸਿੰਘ ਨੇ ਅਜੀਤ ਪ੍ਰਕਾਸ਼ਨ ਸਮੂਹ ਦੇ ਮੁੱਖ ਸੰਪਾਦਕ ਡਾ: ਬਰਜਿੰਦਰ ਸਿੰਘ ਹਮਦਰਦ ਵੱਲੋਂ ਚਲਾਈ ਗਈ ਅਜੀਤ ਹਰਿਆਵਲ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਹਰ ਇਕ ਨੂੰ ਹਰੇਕ ਸਾਲ ਇਕ ਬੂਟਾ ਲਗਾ ਕੇ ਉਸ ਦੀ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਹੈ। ਉਨ੍ਹਾਂ ਸਕੂਲ ਪ੍ਰਬੰਧਕਾਂ ਨੂੰ ਉਕਤ ਬੂਟਿਆਂ ਦੀ ਦੇਖਭਾਲ ਕਰਨ ਦੀ ਅਪੀਲ ਕੀਤੀ। ਹੈੱਡਮਾਸਟਰ ਰਾਜਬੀਰ ਸਿੰਘ ਨੇ ਅਜੀਤ ਸਮੂਹ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਬੂਟਿਆਂ ਦੀ ਦੇਖਭਾਲ ਦਾ ਭਰੋਸਾ ਦਿਵਾਇਆ। ਇਸ ਮੌਕੇ ਸਰਪੰਚ ਗੁਰਚਰਨ ਸਿੰਘ ਤੋਂ ਇਲਾਵਾ ਗਿਆਨ ਸਿੰਘ, ਪੰਚ ਲਖਬੀਰ ਸਿੰਘ, ਪੰਚ ਗੁਰਮੇਜ ਸਿੰਘ, ਪੰਚ ਅਮਰ ਸਿੰਘ, ਲਾਭ ਸਿੰਘ ਬਚਿੱਤਰ ਸਿੰਘ, ਮੇਜਰ ਸਿੰਘ ਧੰਜੂ, ਰਣਜੀਤ ਸਿੰਘ, ਬਚਿੱਤਰ ਸਿੰਘ ਸੋਨੀ, ਹੈੱਡ ਟੀਚਰ ਰਾਜਬੀਰ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ, ਮਨਜੀਤ ਸਿੰਘ, ਸੁਰਜੀਤ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਪ੍ਰਭਜੋਤ ਕੌਰ, ਨਿਧੀ ਵਰਮਾ, ਜਸਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।

ਅਜੀਤ ਹਰਿਆਵਲ ਲਹਿਰ’ ਤਹਿਤ ਪਿੰਡ ਮੰਗੂਪੁਰ ‘ਚ ਬੂਟੇ ਲਾਏ।
109
Previous Postਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦਾ ਜਨਮ ਦਿਹਾੜਾ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਧੂਮ-ਧਾਮ ਨਾਲ ਮਨਾਇਆ ਗਿਆ।
Next Postਪ੍ਰੋ.(ਡਾ.) ਹਰਮੀਤ ਸਿੰਘ ਥਿੰਦ