ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ ਪਰਮਜੀਤ ਸਿੰਘ ਸਹੋਤਾ ਨੂੰ ਸੇਵਾ ਮੁਕਤੀ ‘ਤੇ ਨਿੱਘੀ ਵਿਦਾਇਗੀ।

105

d144587554

ਪਿੰਡ ਠੱਟਾ ਨਵਾਂ ਦੇ ਮੂਲ ਨਿਵਾਸੀ  ਅਤੇ ਸਰਕਾਰੀ ਹਾਈ ਸਕੂਲ ਮੁਹੱਬਲੀਪੁਰ ਤੋਂ ਸਿੱਖਿਆ ਵਿਭਾਗ ਵਿਚ 37 ਸਾਲ ਦੀ ਸੇਵਾ ਉਪਰੰਤ ਮੁੱਖ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਸ੍ਰੀ ਪਰਮਜੀਤ ਸਿੰਘ ਸਹੋਤਾ ਨੂੰ ਪਿੰਡ ਵਾਸੀਆਂ, ਸਟਾਫ਼ ਤੇ ਸਕੂਲ ਵਿਦਿਆਰਥੀਆਂ ਵੱਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਸਬੰਧੀ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਐਸ.ਸੀ.,ਬੀ.ਸੀ. ਅਧਿਆਪਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਸ: ਸਵਰਨ ਸਿੰਘ ਕਲਿਆਣ ਨੇ ਸ੍ਰੀ ਪਰਮਜੀਤ ਸਿੰਘ ਸਹੋਤਾ ਵੱਲੋਂ ਸਿੱਖਿਆ ਵਿਭਾਗ ਵਿਚ ਆਪਣੀ ਸੇਵਾ ਦੌਰਾਨ ਵਿਦਿਆਰਥੀਆਂ ਦੀ ਭਲਾਈ ਤੇ ਸਾਥੀ ਅਧਿਆਪਕਾਂ ਨੂੰ ਦਿੱਤੇ ਗਏ ਸਹਿਯੋਗ ਦੀ ਸ਼ਲਾਘਾ ਕੀਤੀ | ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਕਪੂਰਥਲਾ ਦੇ ਜਨਰਲ ਸਕੱਤਰ ਸ੍ਰੀ ਨਰਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਸ੍ਰੀ ਪਰਮਜੀਤ ਸਿੰਘ ਸਹੋਤਾ ਸਾਡੇ ਪ੍ਰੇਰਨਾ ਸਰੋਤ ਹਨ | ਇਸ ਮੌਕੇ ਸ੍ਰੀਮਤੀ ਮੀਨਾ ਕੁਮਾਰੀ ਪਿ੍ੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢਪਈ, ਸ: ਬਲਦੇਵ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ ਐਸ.ਸੀ.ਬੀ.ਸੀ. ਅਧਿਆਪਕ ਯੂਨੀਅਨ, ਸ੍ਰੀ ਸੁਰਿੰਦਰਪਾਲ ਚੀਦਾ, ਮੁੱਖ ਅਧਿਆਪਕ ਸ: ਬਲਦੇਵ ਸਿੰਘ, ਲੈਕਚਰਾਰ ਸ: ਕਸ਼ਮੀਰ ਸਿੰਘ, ਸ: ਬਰਜਿੰਦਰ ਸਿੰਘ, ਆਸ਼ਾ ਰਾਣੀ, ਡਾ: ਮਨਪ੍ਰੀਤ ਕੌਰ, ਸ੍ਰੀ ਗੁਰਮੇਜ ਲਾਲ ਹੀਰ ਜ਼ਿਲ੍ਹਾ ਪ੍ਰਧਾਨ ਜਲੰਧਰ, ਜਨਰਲ ਸਕੱਤਰ ਹਰਬੰਸ ਲਾਲ, ਸ: ਬਲਜੀਤ ਸਿੰਘ, ਸ: ਦਵਿੰਦਰ ਸਿੰਘ ਤੇ ਹੋਰ ਆਗੂਆਂ ਨੇ ਸ੍ਰੀ ਸਹੋਤਾ ਨੂੰ ਸੇਵਾ ਮੁਕਤੀ ‘ਤੇ ਮੁਬਾਰਕਬਾਦ ਦਿੱਤੀ | ਇਸ ਮੌਕੇ ਸ੍ਰੀ ਸਹੋਤਾ ਨੇ ਪਿੰਡ ਮੁਹੱਬਲੀਪੁਰ ਦੇ ਵਾਸੀਆਂ ਤੇ ਸਕੂਲ ਸਟਾਫ਼ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ |