ਨੰਬਰਦਾਰ ਸੁਰਿੰਦਰ ਸਿੰਘ ਮੋਮੀ, ਪੋ੍ਰ. ਬਲਬੀਰ ਸਿੰਘ ਮੋਮੀ ਤੇ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਦੇ ਮਾਤਾ ਤੇ ਦਲੀਪ ਸਿੰਘ ਮੋਮੀ ਦੀ ਪਤਨੀ ਮਾਤਾ ਨੰਤ ਕੌਰ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਤ ਹੋ ਗਿਆ ਸੀ, ਨਮਿਤ ਸ਼ਰਧਾਂਜਲੀ ਸਮਾਗਮ ਠੱਟਾ ਨਵਾਂ ਦੇ ਗੁਰਦੁਆਰਾ ਸਾਹਿਬ ਵਿਖੇ ਹੋਇਆ | ਇਸ ਮੌਕੇ ਭਾਈ ਮਨਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਜਥੇ ਨੇ ਵੈਰਾਗਮਈ ਕੀਰਤਨ ਦੁਆਰਾ ਮਾਤਾ ਨੰਤ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ | ਉਪਰੰਤ ਪਿੰ੍ਰਸੀਪਲ ਪ੍ਰੀਤਮ ਸਿੰਘ ਸਰਗੋਧੀਆ ਨੇ ਮਾਤਾ ਨੰਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਮਾਂ ਦਾ ਮਨੁੱਖ ‘ਚ ਜ਼ਿੰਦਗੀ ‘ਚ ਕਿ ਮਹੱਤਵ ਹੈ, ਸਬੰਧੀ ਚਰਚਾ ਕਰਦਿਆਂ ਮਾਂ ਨੂੰ ਸਵਰਗ ਦੀ ਨਿਆਈ ਦੱਸਿਆ ਅਤੇ ਮੋਮੀ ਪਰਿਵਾਰ ਨੂੰ ਮਾਤਾ ਦੇ ਵਿਛੋੜੇ ਨਾਲ ਪਏ ਵੱਡੇ ਘਾਟਾ ਨੂੰ ਪੂਰਾ ਕਰਨ ਲਈ ਉਨ੍ਹਾਂ ਵੱਲੋਂ ਦੱਸੀ ਜੀਵਨ ਜੁਗਤ ਨੂੰ ਅਪਣਾਉਣ ਦੀ ਅਪੀਲ ਕੀਤੀ | ਇਸ ਸਮਾਗਮ ਮੌਕੇ ਪ੍ਰਿੰਸੀਪਲ ਜੁਗਰਾਜ ਸਿੰਘ ਖ਼ਾਲਸਾ ਕਾਲਜ ਬੇਗੋਵਾਲ, ਪੋ੍ਰ. ਚਰਨ ਸਿੰਘ ਮੈਂਬਰ ਪ੍ਰਦੇਸ਼ ਕਾਂਗਰਸ ਅਤੇ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਤੇ ਇੰਦਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ | ਇਸ ਮੌਕੇ ਖ਼ਾਲਸਾ ਕਾਲਜ ਬੇਗੋਵਾਲ ਅਤੇ ਕਈ ਹੋਰ ਸੰਸਥਾਵਾਂ ਵੱਲੋਂ ਭੇਜੇ ਸ਼ੋਕ ਮਤੇ ਪੜ੍ਹ ਕੇ ਸੁਣਾਏ ਗਏ | ਇਸ ਮੌਕੇ ਹਰਜੀਤ ਸਿੰਘ ਪ੍ਰਧਾਨ ਪ੍ਰਬੰਧਕ ਕਮੇਟੀ ਖ਼ਾਲਸਾ ਕਾਲਜ ਬੇਗੋਵਾਲ, ਪੋ੍ਰ. ਸੁਖਵਿੰਦਰ ਸਾਗਰ, ਪੋ੍ਰ. ਅਵਤਾਰ ਸਿੰਘ, ਪੋ੍ਰ. ਮੰਗਤ ਰਾਮ, ਪੋ੍ਰ. ਅਮਰੀਕ ਸਿੰਘ, ਸੇਵਾ ਸਿੰਘ ਬੀ.ਡੀ.ਓ., ਐਡਵੋਕੇਟ ਸੁੱਚਾ ਸਿੰਘ ਮੋਮੀ, ਸ਼੍ਰੀ ਸਿਮਰਨ ਸਿੰਘ ਪੀ.ਸੀ. ਐਸ. ਸੀਨੀਅਰ ਜੱਜ, ਪੋ੍ਰ. ਇੰਦਰਜੀਤ ਲਾਲ, ਪੋ੍ਰ. ਇੰਦਰਾ, ਸੁਪਰਡੈਂਟ ਗੁਰਮੀਤ ਸਿੰਘ, ਐਡਵੋਕੇਟ ਦਿਲਬਾਗ ਸਿੰਘ, ਪਿ੍ੰਸੀਪਲ ਚਾਨਣ ਸਿੰਘ, ਪੋ੍ਰ. ਅਵਤਾਰ ਸਿੰਘ, ਜਥੇ. ਇੰਦਰਜੀਤ ਸਿੰਘ ਜੁਗਨੰੂ, ਬਖ਼ਸ਼ੀਸ਼ ਸਿੰਘ ਮੋਮੀ, ਸਰਵਨ ਸਿੰਘ ਚੰਦੀ, ਨਛੱਤਰ ਸਿੰਘ ਮੋਮੀ, ਜਸਵੰਤ ਸਿੰਘ ਮੋਮੀ, ਹਰਜਿੰਦਰ ਸਿੰਘ ਦਰੀਰੇਵਾਲ, ਸਤਨਾਮ ਸਿੰਘ ਸੰਧੂ, ਅਤੇ ਵੱਡੀ ਗਿਣਤੀ ‘ਚ ਇਲਾਕੇ, ਪਿੰਡ ਅਤੇ ਮਾਤਾ ਨੰਤ ਕੌਰ ਦੇ ਰਿਸ਼ਤੇਦਾਰ ਹਾਜ਼ਰ ਸਨ |

ਸਰਦਾਰਨੀ ਨੰਤ ਕੌਰ ਨੂੰ ਸ਼ਰਧਾਂਜਲੀਆਂ ਭੇਟ।
95
Previous Postਐਤਵਾਰ 29 ਨਵੰਬਰ 2015 (14 ਮੱਘਰ ਸੰਮਤ 547 ਨਾਨਕਸ਼ਾਹੀ)
Next Postਸਨਿੱਚਰਵਾਰ 28 ਨਵੰਬਰ 2015 (13 ਮੱਘਰ ਸੰਮਤ 547 ਨਾਨਕਸ਼ਾਹੀ)