ਪਿੰਡ ਮੰਗੂਪੁਰ ‘ਚ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਸਮਾਗਮ 21 ਤੋਂ

67

mangupur

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੰਗੂਪੁਰ ਵਿਚ ਸਲਾਨਾ ਧਾਰਮਿਕ ਸਮਾਗਮ 21 ਨਵੰਬਰ ਤੋਂ ਸ਼ੁਰੂ ਹੋ ਰਹੇ ਹਨ | ਇਹ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਬੰਧ ਵਿਚ ਗੁਰਦੁਆਰਾ ਗੁਰੂ ਨਾਨਕ ਨਿਵਾਸ ਮੰਗੂਪਰ ਵਿਖੇ ਪਹਿਲੀ ਲੜੀ ਦੇ ਅਖੰਡ ਪਾਠ 21 ਨਵੰਬਰ ਤੋਂ ਸ਼ੁਰੂ ਹੋਣਗੇ ਜਿਨ੍ਹਾਂ ਦੇ 23 ਨਵੰਬਰ ਨੂੰ ਭੋਗ ਪੈਣਗੇ | ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿਸ ਦੌਰਾਨ ਭਾਈ ਸੁਖਦੇਵ ਸਿੰਘ ਦਾ ਜਥਾ ਅਤੇ ਸਿੱਖ ਪ੍ਰਚਾਰਕ ਭਾਈ ਹਰਜੀਤ ਸਿੰਘ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ | ਇਸੇ ਦਿਨ ਦੂਜੀ ਲੜੀ ਦੇ ਪਾਠ ਵੀ ਰੱਖੇ ਜਾਣਗੇ ਜਿਨ੍ਹਾਂ ਦੇ 25 ਨਵੰਬਰ ਨੂੰ ਭੋਗ ਪੈਣਗੇ | ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਜਾਵੇਗਾ | ਸਮਾਗਮਾਂ ਦੀ ਸਮਾਪਤੀ 26 ਨਵੰਬਰ ਸ਼ਾਮ ਨੂੰ ਹੋਵੇਗੀ |