ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਮਿੱਠੜਾ ਦੇ ਵਿਦਿਆਰਥੀਆਂ ਨੇ ਸਵੱਛ ਭਾਰਤ ਤਹਿਤ ਦੂਜੇ ਪੜਾਅ ਦੀ ਸਫ਼ਾਈ ਮੁਹਿੰਮ ਤਹਿਤ ਪਿੰਡ ਬੂਲਪੁਰ ਵਿਖੇ ਸਫ਼ਾਈ ਮੁਹਿੰਮ ਵਿਚ ਹਿੱਸਾ ਲਿਆ | ਇਸ ਮੌਕੇ ਪਿੰਡ ਦੇ ਸਰਪੰਚ ਸ੍ਰੀ ਬਲਦੇਵ ਸਿੰਘ ਚੰਦੀ ਨੇ ਡਾ: ਦਲਜੀਤ ਸਿੰਘ ਖਹਿਰਾ ਪਿ੍ੰਸੀਪਲ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦਾ ਇਸ ਮੁਹਿੰਮ ਲਈ ਅਤੇ ਪਿੰਡ ਦੀ ਸਫ਼ਾਈ ਲਈ ਧੰਨਵਾਦ ਕੀਤਾ | ਇਸ ਮੌਕੇ ਵਿਦਿਆਰਥੀਆਂ ਨੇ ਵਾਤਾਵਰਨ ਦੀ ਸਫ਼ਾਈ, ਨਸ਼ਿਆਂ ਵਿਰੁੱਧ, ਭਰੂਣ ਹੱਤਿਆ ਅਤੇ ਪਾਣੀ ਦੀ ਸੰਭਾਲ ਬਾਰੇ ਇਕ ਜਾਗਰੂਕਤਾ ਰੈਲੀ ਕੱਢੀ | ਇਸ ਮੌਕੇ ਸਰਵਨ ਸਿੰਘ ਚੰਦੀ ਕੰਵਲਪ੍ਰੀਤ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ |