BREAKING NEWS

ਹੁਣ ਬਦਲੇਗੀ ਜੂਨ ਸ਼ਮਸ਼ਾਨ ਘਾਟ ਠੱਟਾ ਦੀ।

103

07082013ਮਾਸਟਰ ਮਹਿੰਗਾ ਸਿੰਘ ਮੋਮੀ, ਸਮੂਹ ਨਗਰ ਨਿਵਾਸੀ ਠੱਟਾ ਨਵਾਂ, ਠੱਟਾ ਪੁਰਾਣਾ ਅਤੇ ਸਮੂਹ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਸ਼ਮਸ਼ਾਨ ਘਾਟ ਠੱਟਾ ਦੀ ਜੂਨ ਸੁਧਾਰੀ ਜਾ ਰਹੀ ਹੈ। ਪਿਛਲੇ ਇੱਕ ਹਫਤੇ ਤੋਂ ਚੱਲ ਰਹੇ ਕੰਮ ਅਧੀਨ ਸ਼ਮਸ਼ਾਨ ਘਾਟ ਦੀ ਬਾਕੀ ਰਹਿੰਦੀ ਚਾਰਦੀਵਾਰੀ ਕੀਤੀ ਜਾ ਰਹੀ ਹੈ। ਇਸ ਤੋਂ ਬਾਦ ਇੱਕ ਸੁੰਦਰ ਗੇਟ ਗਲਾ ਕੇ ਸਫਾਈ ਕਰਨ ਉਪਰੰਤ ਸਾਰੇ ਸ਼ਮਸ਼ਾਨ ਘਾਟ ਵਿੱਚ ਇੰਟਰਲੌਕ ਟਾਇਲ ਲਗਾਈ ਜਾਵੇਗੀ। ਮਾਸਟਰ ਮਹਿੰਗਾ ਸਿੰਘ ਮੋਮੀ ਜੋ ਕਿ ਇਲਾਕੇ ਭਰ ਵਿੱਚ ਸਮਾਜ ਭਲਾਈ ਕੰਮਾਂ ਲਈ ਜਾਣੇ ਜਾਂਦੇ ਹਨ, ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਇਸ ਸਮੁੱਚੇ ਕਾਰਜ ਲਈ ਨਗਰ ਨਿਵਾਸੀ ਅਤੇ ਸਮੂਹ ਵਿਦੇਸ਼ੀ ਵੀਰਾਂ ਕੋਲੋਂ ਸਹਾਇਤਾ ਲਈ ਜਾ ਰਹੀ ਹੈ। ਇਸ ਮੌਕੇ ਉਹਨਾਂ ਨਾਲ ਸਾਬਕਾ ਸਰਪੰਚ ਸ.ਸਾਧੂ ਸਿੰਘ ਅਤੇ ਐਡਵੋਕੇਟ ਜੀਤ ਸਿੰਘ ਮੋਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।