BREAKING NEWS

ਪਿੰਡ ਠੱਟਾ ਨਵਾਂ ਵਿਖੇ 15ਵਾਂ ਸਾਲਾਨਾ ਜਾਗਰਣ ਮਿਤੀ 15 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।

141

Untitled-1 copy

ਪਿੰਡ ਠੱਟਾ ਨਵਾਂ ਵਿਖੇ ਦੁਰਗਾ ਭਵਾਨੀ ਮੰਦਰ ਕਮੇਟੀ ਵੱਲੋਂ ਸਮੂਹ ਨਗਰ ਨਿਵਾਸੀ, ਵਿਦੇਸ਼ੀ ਵੀਰ ਅਤੇ ਗਰਾਮ ਪੰਚਾਇਤ ਠੱਟਾ ਨਵਾਂ ਦੇ ਸਹਿਯੋਗ ਨਾਲ 15ਵਾਂ ਸਾਲਾਨਾ ਜਾਗਰਣ ਮਿਤੀ 15 ਅਕਤੂਬਰ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਗਰਣ ਵਿੱਚ ਪੰਜਾਬੀ ਦੇ ਮਸ਼ਹੂਰ ਗਾਇਕ ਅਮਰਿੰਦਰ ਬੌਵੀ ਮਾਨ (ਸ਼ਾਗਿਰਦ ਗੁਰਦਾਸ ਮਾਨ) ਅਤੇ ਮਹੰਤ ਨਛੱਤਰ ਗਿੱਲ ਕਪੂਰਥਲੇ ਵਾਲੇ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਮਿਤੀ 14 ਅਕਤੂਬਰ ਨੂੰ ਸ਼ਾਮ 4 ਵਜੇ ਝਾਕੀਆਂ ਕੱਢੀਆਂ ਜਾਣਗੀਆਂ। ਇਸ ਮੌਕੇ ਲੰਗਰ ਅਤੁੱਟ ਵਰਤਾਇਆ ਜਾਵੇਗਾ।