ਪਿੰਡ ਠੱਟਾ ਨਵਾਂ ‘ਚ 15 ਰੋਜ਼ਾ ਦਸਤਾਰ ਸਿਖਲਾਈ ਕੈਂਪ ਸ਼ੁਰੂ।

119

IMG-20150914-WA0051

ਸਮੂਹ ਨਗਰ ਨਿਵਾਸੀ ਪਿੰਡ ਠੱਟਾ ਨਵਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸਰਬਜੀਤ ਸਿੰਘ ਥਿੰਦ, ਪਵਨਦੀਪ ਸਿੰਘ ਕਾਹਨਾ, ਸੁਹੱਪਣਦੀਪ ਸਿੰਘ ਮੋਮੀ ਦੀ ਦੇਖ-ਰੇਖ ਹੇਠ 15 ਰੋਜ਼ਾ ਮੁਫ਼ਤ ਦਸਤਾਰ ਸਿਖਲਾਈ ਕੈਂਪ ਸ਼ੁਰੂ ਹੋਇਆ | ਇਸ ਕੈਂਪ ਦੇ ਪ੍ਰਬੰਧਕਾਂ ਤੇ ਟਰਬਨ ਟਿਊਟਰ ਸੁਹੱਪਣਦੀਪ ਸਿੰਘ ਮੋਮੀ, ਪਵਨਦੀਪ ਸਿੰਘ ਕਾਹਨਾ ਤੇ ਸਰਬਜੀਤ ਸਿੰਘ ਥਿੰਦ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਦਸਤਾਰ ਦੀ ਸਹੀ ਪਹਿਚਾਣ ਅਤੇ ਉਸ ਦੀ ਸਹੀ ਬਣਤਰ ਦੀ ਸਿਖਲਾਈ ਦੇ ਨੌਜਵਾਨਾਂ ਨੂੰ ਸਿੱਖੀ ਸਭਿਆਚਾਰ ਨਾਲ ਜੋੜਨਾ ਹੈ | ਇਸ ਦਸਤਾਰ ਸਿਖਲਾਈ ਕੈਂਪ ਦਾ ਉਦਘਾਟਨ ਕਰਨ ਉਪਰੰਤ ਪ੍ਰਸਿੱਧ ਕਵੀਸ਼ਰ ਅਵਤਾਰ ਸਿੰਘ ਦੂਲੋਵਾਲ ਤੇ ਸੁਖਵਿੰਦਰ ਸਿੰਘ ਮੋਹੀ ਨੇ ਕਿਹਾ ਕਿ ਦਸਤਾਰ ਸਿਖਲਾਈ ਕੈਂਪ ਲਗਾਉਣਾ ਵਧੀਆ ਕਦਮ ਹੈ | ਇਸ ਮੌਕੇ ਹਰਜਿੰਦਰ ਸਿੰਘ ਕਰੀਰ, ਮਲਕੀਤ ਸਿੰਘ ਮਿਸਤਰੀ, ਰਣਜੀਤ ਸਿੰਘ ਥਿੰਦ ਬੂਲਪੁਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ ਮੋਮੀ, ਸੁਖਪ੍ਰੀਤ ਸਿੰਘ, ਬਲਜੀਤ ਸਿੰਘ ਥਿੰਦ, ਵਿਸ਼ਵਜੀਤ ਸਿੰਘ ਦੂਲੋਵਾਲ, ਹਰਨੇਕ ਸਿੰਘ, ਨਵਕੀਰਤ ਸਿੰਘ, ਬਾਬਾ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |