ਪਿੰਡ ਠੱਟਾ ਨਵਾਂ ਦੇ ਸਾਰੰਗੀ ਮਾਸਟਰ ਸੀਤਲ ਸਿੰਘ ਅੱਜਕੱਲ੍ਹ ਆਪਣੇ ਜਥੇ ਨਾਲ ਅਮਰੀਕਾ ਵਿਖੇ ਕਰ ਰਹੇ ਹਨ ਸਿੱਖੀ ਦਾ ਪ੍ਰਚਾਰ।

34

2
ਪਿੰਡ ਠੱਟਾ ਨਵਾਂ ਦੇ ਸਾਰੰਗੀ ਮਾਸਟਰ ਸੀਤਲ ਸਿੰਘ ਅੱਜਕੱਲ੍ਹ ਭਾਈ ਕੇਵਲ ਸਿੰਘ ਕੋਮਲ, ਕਰਮ ਸਿੰਘ ਤਾਲਬ ਤੇ ਸੁਖਦੇਵ ਸਿੰਘ ਕੋਹਾੜ ਦੇ ਢਾਡੀ ਜਥੇ ਨਾਲ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਹਨ। ਭਾਈ ਸੀਤਲ ਸਿੰਘ ਨੇ ਅਮਰੀਕਾ ਤੋਂ ਫੋਨ ਤੇ ਵਿਸ਼ੇਸ਼ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੱਥਾ 6 ਮਹੀਨੇ ਲਈ ਅਮਰੀਕਾ ਦੇ ਵੱਖ ਵੱਖ ਸ਼ਹਿਰਾਂ ਦੇ ਗੁਰੂ ਘਰਾਂ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਏਗਾ। ਜਿੱਥੇ ਉਹਨਾਂ ਨੂੰ ਸੰਗਤਾਂ ਵੱਲੋਂ ਬਹੁਤ ਪਿਆਰ ਮਿਲ ਰਿਹਾ ਹੈ।