
ਪਿੰਡ ਠੱਟਾ ਨਵਾਂ ਦੀ ਜੰਮਪਲ ਰਾਜਵਿੰਦਰ ਕੌਰ ਥਿੰਦ ਇਨ੍ਹੀਂ ਦਿਨੀਂ ਡੌਨਕਾਸਟਰ ਹਾਕੀ ਕਲੱਬ ਆਸਟਰੇਲੀਆ ਵਿਖੇ ਹਾਕੀ ਟੀਮ ਵਿੱਚ ਰਾਈਟ ਵਿੰਗ ਫਾਰਵਰਡ ਦੀ ਭੂਮਿਕਾ ਨਿਭਾ ਰਹੀ ਹੈ। ਆਸਟ੍ਰੇਲੀਆ ਦੀ ਸਟੇਟ ਵਿਕਟੋਰੀਆ ਵਿੱਚ ਇੱਕ ਹਾਕੀ ਲੀਗ ਹੋ ਰਹੀ ਹੈ, ਜਿਸ ਵਿੱਚ ਰਾਜਵਿੰਦਰ ਕੌਰ ਥਿੰਦ ਮੈਟਰੋ ਟੀਮ ਲਈ ਖੇਡ ਰਹੀ ਹੈ। ਉਸ ਨੇ ਆਸਟ੍ਰੇਲੀਆ ਦੇ ਹਾਕੀ ਪਲੇਅਰ Chris Cirello ਅਤੇ Jamie Dwayer ਕੋਲੋਂ ਟ੍ਰੇਨਿੰਗ ਕੀਤੀ ਹੈ। ਉਹ ਸਰਕਾਰੀ ਹਾਈ ਸਕੂਲ ਠੱਟਾ ਨਵਾਂ ਵਿਖੇ ਆਪਣੇ ਸਕੂਲ ਸਮੇਂ ਹਾਕੀ ਦੀ ਬਹੁਤ ਵਧੀਆ ਖਿਡਾਰਨ ਰਹਿ ਚੁੱਕੀ ਹੈ ਤੇ ਜ਼ਿਲ੍ਹਾ ਪੱਧਰ ਦੇ ਕਈ ਹਾਕੀ ਟੂਰਨਾਮੈਂਟ ਵੀ ਖੇਡੇ ਹਨ। ਆਸਟ੍ਰੇਲੀਆ ਤੋਂ ਫੋਨ ਤੇ ਜਾਣਕਾਰੀ ਦਿੰਦੇ ਹੋਏ ਰਾਜਵਿੰਦਰ ਕੌਰ ਥਿੰਦ ਨੇ ਦੱਸਿਆ ਕਿ ਉਹ ਇਸ ਵੇਲੇ ਆਸਟ੍ਰੇਲੀਆ ਵਿਖੇ ਹਾਕੀ ਵਿਕਟੋਰਆ ਵੱਲੋਂ ਬੱਚਿਆਂ ਨੂੰ ਵੀ ਹਾਕੀ ਦੀ ਸਿਖਲਾਈ ਦੇ ਰਹੀ ਹੈ। ਜਿਕਰਯੋਗ ਹੈ ਕਿ ਸਵਰਗਵਾਸੀ ਪ੍ਰੀਤਮ ਸਿੰਘ ਸੂਬੇਦਾਰ ਦੀ ਛੋਟੀ ਲੜਕੀ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦਪੁਰ ਵਿਖੇ ਕੰਪਿਊਟਰ ਅਧਿਆਪਕ ਸੀ ਤੇ ਆਸਟ੍ਰੇਲੀਆ ਜਾ ਕੇ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਇੱਕ ਚੰਗੇ ਅਹੁਦੇ ਤੇ ਕੰਮ ਕਰ ਰਹੀ ਹੈ। ਆਪਣੇ ਰੁਝੇਵੇਂ ਭਰੇ ਸਮੇਂ ਵਿੱਚੋਂ ਸਮਾਂ ਕੱਢ ਕੇ ਜਿੱਥੇ ਆਪਣੇ ਸ਼ੌਂਕ ਨੂੰ ਕਾਇਮ ਰੱਖਿਆ ਹੈ, ਉੱਥੇ ਪਿੰਡ ਤੇ ਇਲਾਕੇ ਦਾ ਨਾਮ ਵੀ ਚਮਕਾਇਆ ਹੈ।
ਰਾਜ ਥਿੰਦ ਆਸਟ੍ਰੇਲੀਆ ਦੀ ਹਾਕੀ ਟੀਮ ਵਿੱਚ ਰਾਈਟ ਵਿੰਗ ਫਾਰਵਰਡ ਦੇ ਤੌਰ ਤੇ ਖੇਡ ਕੇ ਚਮਕਾ ਰਹੀ ਹੈ ਪਿੰਡ ਠੱਟਾ ਦਾ ਨਾਮ।