Select Page

sukhraj
ਪਿੰਡ ਠੱਟਾ ਨਵਾਂ ਦੇ ਉੱਭਰਦੇ ਬੌਡੀ ਬਿਲਡਰ ਸੁਖਰਾਜ ਮੋਮੀ ਨੇ ਪਿੰਡ ਠੱਟਾ ਨਵਾਂ ਦੀ ਸ਼ਾਨ ਨੂੰ ਚਾਰ ਚੰਨ ਲਾਉਂਦਿਆਂ ਇੱਕ ਹੋਰ ਮੀਲ ਪੱਥਰ ਸਥਾਪਿਤ ਕੀਤਾ। ਪਿੰਡ ਠੱਟਾ ਨਵਾਂ ਦਾ ਛੋਟੀ ਜਿਹੀ ਉਮਰ ਦਾ ਸਭ ਤੋਂ ਪਹਿਲਾ ਬੌਡੀ ਬਿਲਡਰ, ਜਿਸ ਨੇ ਬੌਡੀ ਬਿਲਡਿੰਗ ਇੱਕ ਸ਼ੌਂਕ ਵਜੋਂ ਸਾਲ 2014 ਵਿਚ ਸ਼ੁਰੂ ਕੀਤੀ। ਪਿੱਛੇ ਜਿਹੇ ਮਿਸਟਰ ਫਗਵਾੜਾ ਲਈ ਹੋਏ ਮੁਕਾਬਲਿਆਂ ਵਿੱਚ ਚੌਥੀ ਪੁਜਿਸ਼ਨ ਹਾਸਲ ਕੀਤੀ। ਇਥੇ ਹੀ ਬਸ ਨਹੀ, ਸਰਕਾਰੀ ਰਣਧੀਰ ਕਾਲਜ ਕਪੂਰਥਲਾ ਤੋਂ ਉਹ ਪਹਿਲਾ ਵਿਦਿਆਰਥੀ ਸੀ, ਜੋ ਬੌਡੀ ਬਿਲਡੰਗ ਟੂਅਰ ਤੇ ਗਿਆ ਤੇ ਮਿਸਟਰ ਰਣਧੀਰ ਬਣਿਆ। ਏਨੀ ਛੋਟੀ ਜਿਹੀ ਉਮਰ ਵਿੱਚ ਏਨੀਆਂ ਉਪਲਭਦੀਆਂ ਲੈ ਕੇ ਪੈਸੇ ਜਾਂ ਰੁਤਬੇ ਲਈ ਕਿਸੇ ਸ਼ਹਿਰ ਵਿੱਚ ਨਹੀਂ, ਬਲਕਿ ਪਿੰਡ ਠੱਟਾ ਨਵਾਂ ਦੇ ਜਿੰਮ ਵਿੱਚ ਸਿਰਫ ਸੇਵਾ ਭਾਵਨਾ ਨਾਲ ਪਿੰਡ ਦੇ ਹੋਰ ਨੌਜਵਾਨਾਂ ਨੂੰ ਵੀ ਬੌਡੀ ਬਿਲਡਿੰਗ ਦੀ ਟ੍ਰੇਨਿੰਗ ਦੇ ਰਿਹਾ ਹੈ। ਸ਼ਾਲਾ ਇਹੋ ਜਿਹੇ ਨੌਜਵਾਨ ਏਸੇ ਤਰਾਂ ਹੀ ਠੱਟਾ ਸ਼ਹਿਰ ਦੇ ‘ਨਗੀਨੇ’ ਨੂੰ ਚਮਕਾਉਂਦੇ ਰਹਿਣ।