ਭਾਈ ਅਵਤਾਰ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਮੋਮੀ ਦਾ ਕਵੀਸ਼ਰੀ ਜਥਾ ਕਨੇਡਾ ਦੌਰੇ ਤੋਂ ਵਾਪਸ ਪਰਤਿਆ।

607

000010
ਭਾਈ ਅਵਤਾਰ ਸਿੰਘ ਤੇ ਭਾਈ ਸੁਖਵਿੰਦਰ ਸਿੰਘ ਮੋਮੀ ਦਾ ਕਵੀਸ਼ਰੀ ਜਥਾ ਜੋ ਪਿਛਲੇ ਦਿਨੀਂ ਆਪਣੇ ਕਨੇਡਾ ਦੌਰੇ ਤੇ ਸੀ, ਕੱਲ੍ਹ ਵਤਨ ਵਾਪਸ ਪਰਤ ਆਇਆ ਹੈ। ਇਸ ਸਬੰਧੀ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨੇ ਨਿੱਜੀ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਦੇ ਕਵੀਸ਼ਰੀ ਜਥੇ ਨੇ 6 ਮਹੀਨੇ ਲਈ ਕਨੇਡਾ ਦੇ ਸ਼ਹਿਰ ਐਬਟਸਫੋਰਟ ਦੇ ਗੁਰੂ ਘਰ ਵਿਖੇ ਸੰਗਤਾਂ ਨੂੰ ਗੁਰੂ ਜਸ ਸਰਵਣ ਕਰਵਾਇਆ, ਜਿਥੇ ਉਹਨਾਂ ਦੇ ਜਥੇ ਨੂੰ ਸੰਗਤਾਂ ਵੱਲੋਂ ਬਹੁਤ ਹੀ ਪਿਆਰ ਮਿਲਿਆ।