dalwinder thatte wala

ਗੁੱਸਾ ਏਨਾ ਸਾਡੇ ਵਿੱਚ ਭਰਿਆ ਏ ਅੱਤ ਦਾ ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ ।
ਜਾਇਦਾਦ ਲਈ ਭਾਈ- ਭਾਈ ਨੂੰ ਮਾਰੀ ਜਾਂਦਾ ਏ,
ਧੀਅ ਬੇਗਾਨੀ ਪਾ ਤੇਲ , ਕੋਈ ਸਾੜੀ ਜਾਂਦਾ ਏ ।
ਬਣਿਆ ਏ ਵੈਰੀ ਬੰਦਾ, ਆਪਣੀ ਹੀ ਰੱਤ ਦਾ ,
ਮੰਗਦੇ ਹਾਂ ਉਂਝ ਅਸੀਂ , ਭਲਾ ਸਰਬੱਤ ਦਾ ।
ਗੁਆਂਢ ਬੈਠਾ ਭਾਈ ਭਾਵੇਂ, ਭੁੱਖਾ ਹੀ ਸੌਂ ਜਾਵੇ ,
ਸ਼ਾਨ ਦੀ ਖਾਤਿਰ ਬਾਹਰ ਆਉਂਦੇ ਚਾੜਂ ਚੜਾਵੇ।
ਕੀਹਨੂੰ ਦੋਸ਼ ਦੇਈਏ, ਮਾਰੀ ਗਈ ਸਾਡੀ ਮੱਤ ਦਾ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
ਨਸ਼ਿਆਂ ‘ਚ ਡੋਬ ਕੇ, ਰੱਖਤਾ ਪੰਜ਼ਾਬ ਨੂੰ,
ਠੱਟੇ ਵਾਲੇ ਦੋਸ਼ ਦੇਈਏ, ਹੋਵੇ ਇੱਕ ਜੇ ਜਨਾਬ ਨੂੰ।
ਫ਼ਿਕਰ ਨਾ ਭੋਰਾ ਸਾਨੂੰ, ਮਾਂ ਪਿਉ ਦੀ ਪੱਤ ਦਾ,
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
ਮੰਗਦੇ ਆ ਉਂਝ ਅਸੀਂ, ਭਲਾ ਸਰਬੱਤ ਦਾ।
-ਦਲਵਿੰਦਰ ਠੱਟੇ ਵਾਲਾ