BREAKING NEWS

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ, ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

992

dalwinder thatte wala

ਰੈਲੀਆ ਤੇ ਵਿਹਲੇ ਬੰਦੇ ਤੋਰ ਲੈਦੇ ਨੇ, ਆਉਂਦੇ ਵੇਲੇ ਠੇਕੇ ਵੱਲ ਬੱਸ ਮੋੜ ਲੈਂਦੇ ਨੇ ।

ਮੁੜ ਆਉਂਦੇ ਸ਼ਾਮੀ ਕੱਪੜੇ ਉਹ ਝਾੜ੍ਹਦੇ, ਘਰ ਆ ਜਨਾਨੀਆਂ ਤੇ ਰੋਹਬ ਮਾਰਦੇ ।

ਘਰ ਕਿਥੋਂ ਚੱਲੂ ਜੇ ਕੰਮ ਨਹੀ ਕਰਨਾ, ਲੀਡਰਾ ਹਮੇਸ਼ਾਂ ਨਹੀਉ ਢਿੱਡ ਭਰਨਾ ।

ਛੱਡ ਦੇਵੋ ਏਹੋ ਜਿਹੀਆਂ ਫਰੀ ਦੀਆਂ ਪੀਣੀਂਆ, ਅਣਖ ਦੇ ਨਾਲ ਜੇ ਜਿੰਦਗੀਆ ਜੀਣੀਆਂ ।

ਹਿੱਕ ਠੋਕ ਖੜ੍ਹ ਜਾਊ ਜੇ ਲੈਣੇ ਹੱਕ ਨੇ, ਆਮ ਬੰਦੇ ਲਏ ਹੁਣ ਝਾੜੂ ਚੱਕ ਨੇ।

ਕਰਨਾ ਸਫਾਇਆ ਭ੍ਰਿਸ਼ਟਾਚਾਰ ਲੋਕਾਂ ਦਾ, ਛੱਡ ਦੇਵੋ ਸਾਥ ਖੂਨ ਪੀਣੀਂਆ ਜ਼ੋਕਾਂ ਦਾ ।

ਭਾਸ਼ਣਾਂ ‘ਚ ਮਾਰਦੇ ਨੇ ਫੜ੍ਹਾਂ ਏ ਵੱਡੀਆ, ਸਾਡੇ ਕੋਲ ਸਾਈਕਲ ਨਹੀਂ ਇਹਨਾਂ ਕੋਲ ਗੱਡੀਆਂ।

ਚੜ੍ਹਦੀ ਜਵਾਨੀ ਨਸ਼ਿਆਂ ਨੇ ਖਾ ਲਈ ਏ, ਹੋ ਗਏ ਤਬਾਹ ਏਥੇ ਘਰ ਕਈ ਏ ।

ਸਾਡੀ ਹੀ ਚੁਣੀਂ ਹੋਈ ਸਰਕਾਰ ਏ, ਕਰ ਲੈਣ ਮਨ ਆਈਆਂ ਦਿਨ ਦੋ ਚਾਰ ਏ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ , ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

-ਦਲਵਿੰਦਰ ਠੱਟੇ ਵਾਲਾ




4 thoughts on “ਦਿੱਲੀ ਵਾਲਾ ਹਾਲ ਹੋਊ ਪੰਜਾਬ ਵਿਚੱ ਮਿਤੱਰੋ, ਠੱਟੇ ਵਾਲਾ ਕਹਿੰਦਾ ਆਜੋ ਮੈਦਾਨ ਨਿੱਤਰੋ ।

  1. Dalvinder Thatte Wala

    ਮੈਂ ਬਹੁਤ ਹੀ ਧੰਨਵਾਦੀ ਹਾ ਉਹਨਾਂ
    ਸੂਝਵਾਨ ਪਾਠਕਾ ਦਾ ਜੋ ਮੇਰੇ ਲਿਖੇ
    ਹੋਏ ਗੀਤਾ ਨੂੰ ਮਣਾਮੂਹੀ ਪਿਆਰ ਦਿੰਦੇ
    ਨੇ ਅਤੇ ਆਪਣੇ ਸ਼ੂਝਾ ਭੇਜਦੇ ਰਹਿੰਦੇ ਹਨ

Comments are closed.