
ਕੁਝ ਤੂੰ ਵੀ ਧੋਖਾ ਕਰਨਾ ਸੀ ਕੁਝ ਮੈ ਵੀ ੲੇਦਾਂ ੲੀ ਮਰਨਾਂ ਸੀ,
ਫਿਰ ਕਿੱਦਾਂ ਮੱਥੇ ਮੜੀੲੇ ਦੱਸ ਕਸੂਰ ਮਹੱਬਤ ਦੇ।
ਸੁਣਿਅਾਂ ਪੈਂਡੇ ਔਖੇ ਹੋਣ ਹਜ਼ੂਰ ਮਹੱਬਤ ਦੇ।
ਜਿਵੇਂ ਦੀਵੇ ਹੇਠ ਹਨੇਰਾ ੲੇ ਕੁਝ ੲੇਦਾਂ ਦਾ ਦਿਲ ਤੇਰਾ ੲੇ,
ਦਿਲ ਵਿਚੋ ਕਾਲੇ ੳੁਤੋ ਨੂਰੋ ਨੂਰ ਮਹੱਬਤ ਦੇ,
ਸੁਣਿਅਾਂ ਪੈਂਡੇ ਔਖੇ ਹੋਣ ਹਜ਼ੂਰ ਮਹੱਬਤ ਦੇ।
ਇਹ ਪਾਰ ਲਾਓਣ ਦਾ ਲੋਭ ਦਿੰਦਾਂ ਪਰ ਅੱਧ ਵਿਚਕਾਰੇ ਡੋਬ ਦਿੰਦਾ,
ਕਦੇ ਪਾਰ ਨਹੀ ਲੱਗਦੇ ਹੁੰਦੇ ਪੂਰ ਮਹੱਬਤ ਦੇ।
ਸੁਣਿਅਾਂ ਪੈਂਡੇ ਔਖੇ ਹੋਣ ਹਜ਼ੂਰ ਮਹੱਬਤ ਦੇ।
ਇਹ ਪਾਣੀਅਾਂ ਦੇ ਵਿਚ ਹਾੜ ਦਿੰਦਾ ਕਿਤੇ ਵਿਚ ਥਲਾਂ ਦੇ ਸਾੜ ਦਿੰਦਾ,
ਟਿੱਬੇ ਦੇ ਰੂਬੀ ਦੇ ਕਿੱਸੇ ਕੁੱਝ ਮਸ਼ਹੂਰ ਮੁਹੱਬਤ ਦੇ।
ਸੁਣਿਅਾਂ ਪੈਂਡੇ ਔਖੇ ਹੋਣ ਹਜ਼ੂਰ ਮਹੱਬਤ ਦੇ।
ਸੁਣਿਅਾਂ ਪੈਂਡੇ ਔਖੇ ਹੋਣ ਹਜ਼ੂਰ ਮਹੱਬਤ ਦੇ।
-ਰੂਬੀ ਟਿੱਬੇ ਵਾਲਾ