ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ਚੋਂ ਆਉਂਦੀ ਨਹੀ,
ਰਿਸ਼ਤੇ ਨਾਤੇ ਕਾਗਜ਼ ਦੇ ਫੁੱਲ ਬਣਕੇ ਰਹਿ ਗਏ ਨੇ,
ਹੜ੍ਹ ਨਸ਼ਿਆਂ ਦੇ ਵਿੱਚ ਪੰਜਾਬੀਓ ਕਿਥੋਂ ਵਹਿ ਗਏ ਨੇ,
ਪਾਣੀ ਪੰਜ ਦਰਿਆਵੀ ਵਗਦੇ ਨੇ ਪਰ ਸੋਹਣੀ ਕੋਈ ਨਹਾਉਂਦੀ ਨਹੀਂ,
ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ਚੋਂ ਆਉਂਦੀ ਨਹੀ।
ਹੁਣ ਮਾਂ ਬਾਪ ਦੀ ਸੇਵਾ ਤਾਂ ਕੁਝ ਲੋਕ ਹੀ ਕਰਦੇ ਆ,
ਜਾਇਦਾਦ ਦੀ ਖਾਤਿਰ ਬਾਕੀ ਸੱਜਣੋ ਲੜਦੇ ਆ,
ਜੋ ਆਪਣਿਆਂ ਨੂੰ ਠੱਗਦੇ ਨੇ ਕਿਉਂ ਕਿਸਮਤ ਸਜਾ ਸੁਣਾਉਂਦੀ ਨਹੀ,
ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ਚੋਂ ਆਉਂਦੀ ਨਹੀ।
ਕੋਈ ਰੂਪ ਰੁਹਾਨੀ ਬਣ ਕੇ ਇਹਨਾਂ ਨੂੰ ਸਮਝਾਵੇਗਾ,
ਬਾਬੇ ਨਾਨਕ ਵਰਗਾ ਮੁੜ ਦੁਨੀਆ ਵਿੱਚ ਆਵੇਗਾ,
ਕੰਨਾਂ ਵਿੱਚ ਬੋਲ ਤਾਂ ਵੱਜਦੇ ਨੇ ਜਿੰਦ ਅਮਲਾਂ ਵਿੱਚ ਲਿਆਉਂਦੀ ਨਹੀ,
ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ਚੋਂ ਆਉਂਦੀ ਨਹੀ।
ਤੂੰ ਨੇਕ ਨਿਮਾਂਣਿਆਂ ਲਿਖ ਲਿਖ ਕੇ ਕੀ ਸੋਚਿਆ ਕਰਦਾ ਏ,
ਇਹ ਮਤਲਬ ਖੋਰੀ ਦੁਨੀਆ ਲਈ ਕਿਉਂ ਹਉਕੇ ਭਰਦਾ ਏ,
ਸਭ ਪੈਸੇ ਪਿਛੇ ਭੱਜਦੇ ਨੇ ਸੁੱਖ ਚੈਨ ਕਦੇ ਵੀ ਭਾਉਂਦੀ ਨਹੀ,
ਫੁੱਲ ਦੇਖਣ ਨੂੰ ਤਾਂ ਫੱਬਦੇ ਨੇ ਪਰ ਮਹਿਕ ਫੁੱਲਾਂ ਚੋਂ ਆਉਂਦੀ ਨਹੀ।
-ਨੇਕ ਨਿਮਾਣਾਂ ਸ਼ੇਰਗਿੱਲ
0097470234426