IMG-20150520-WA0107

ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ,
ਟੌਹਰ ਨਾਲ ਜਿਉਂਦੇ ਤੇ ਠਾਠ ਏ ਨਵਾਬੀ।
ਸਿਰ ਉੱਤੇ ਪਗੜੀ ਤੇ ਹੱਥ ਵਿੱਚ ਕੜਾ,
ਲੱਖਾਂ ਵਿੱਚ ਪਹਿਚਾਣ ਹੋਏ ਖਾਲਸਾ ਏ ਖੜ੍ਹਾ।
ਸਾਰੀ ਦੁਨੀਆ ਤੇ ਨਹੀਂ ਹੋਣਾ ਕੋਈ ਇਸਦਾ ਜਵਾਬੀ,
ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ।
ਚੜ੍ਹਦੀ ਕਲਾ ‘ਚ ਰਹਿਣਾ, ਖਾਲਸੇ ਦੀ ਪਹਿਚਾਣ,
ਵੈਰੀ ਕੋਲੋਂ ਲੈਣਾ ਬਦਲਾ, ਰੱਖ ਤਲੀ ਉੱਤੇ ਜਾਨ।
ਜੱਗ ਤੇ ਨਹੀਂ ਜੰਮਣਾ, ਊਧਮ ਸਿੰਘ ਜਿਹਾ ਹਿਸਾਬੀ,
ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ।
ਕਾਮਯਾਬੀ ਵਾਲੇ ਝੰਡੇ ਇਹਨਾਂ ਹਰ ਥਾਂ ਗੱਡੇ,
ਕਿਹੜਾ ਉਹ ਮੁਲਕ ਜਿੱਥੇ ਪੰਜਾਬੀ ਨਾ ਲੱਭੇ।
ਆਪਣੇ ਹੀ ਹੱਥ ਰਹਿੰਦੀ ਕਿਸਮਤ ਦੀ ਚਾਬੀ,
ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ।
ਕਰਦੇ ਇਹ ਮਸਤੀ ਵਿੱਚ ਜਾ ਕੇ ਪੱਬਾਂ,
ਦੇਵੀਂ ਤੂੰ ਸੁਮੱਤ ਇਹਨਾਂ ਨੂੰ ਕਿਤੇ ਰੱਬਾ।
ਦੁਨੀਆ ਦੇ ਰੰਗ ਵਿੱਚ ਹੋ ਜਾਵੇ ਨਾ ਸ਼ਰਾਬੀ,
ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ।
ਬੱਲੇ ਓਏ ਪੰਜਾਬੀ, ਸ਼ਾਵਾ ਓਏ ਪੰਜਾਬੀ।
-ਦਲਵਿੰਦਰ ਠੱਟੇ ਵਾਲਾ।