ਅਕਾਲ ਚਲਾਣਾ ਸ੍ਰੀਮਤੀ ਜਗਦੀਸ਼ ਕੌਰ ਪਤਨੀ ਹੈਡਮਾਸਟਰ ਗੁਰਦੀਪ ਸਿੰਘ ਵਾਸੀ ਪਿੰਡ ਬੂਲਪੁਰ।

183

18
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਜਗਦੀਸ਼ ਕੌਰ ਪਤਨੀ ਹੈਡਮਾਸਟਰ ਗੁਰਦੀਪ ਸਿੰਘ ਵਾਸੀ ਪਿੰਡ ਬੂਲਪੁਰ, ਮਿਤੀ 17 ਮਈ 2015 ਨੂੰ ਸ਼ਾਮ 6:00 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਬਾਅਦ ਦੁਪਹਿਰ 2 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਸ੍ਰੀਮਤੀ ਜਗਦੀਸ਼ ਕੌਰ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 24 ਮਈ 2015 ਦਿਨ ਐਤਵਾਰ ਨੂੰ ਉਹਨਾਂ ਦੇ ਗ੍ਰਹਿ ਪਿੰਡ ਬੂਲਪੁਰ ਵਿਖੇ ਹੋਵੇਗੀ।

1 COMMENT

Comments are closed.