ਸ਼ੁੱਕਰਵਾਰ 24 ਅਪ੍ਰੈਲ 2015 (ਮੁਤਾਬਿਕ 11 ਵੈਸਾਖ ਸੰਮਤ 547 ਨਾਨਕਸ਼ਾਹੀ)

56
Today's Mukhwak from G.Damdama Sahib Thatta

Huqam

ਧਨਾਸਰੀ ਮਹਲਾ ੫ ॥ ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ ॥੧॥ ਪ੍ਰਭ ਜੀ ਕੋ ਨਾਮੁ ਜਪਤ ਮਨ ਚੈਨ ॥ ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥੧॥ ਰਹਾਉ ॥ ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥ ਇਹ ਬਿਧਿ ਨਹ ਪਤੀਆਨੋ ਠਾਕੁਰ ਜੋਗ ਜੁਗਤਿ ਕਰਿ ਜੈਨ ॥੨॥ ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥ ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥੩॥੧੩॥ {ਅੰਗ 674}

ਪਦਅਰਥ: ਦੈਨਦੇਣੇ। ਕਹੂੰਕਿਸੇ ਨਾਲ ਭੀ। ਭੀਜੈਭਿੱਜਦਾ, ਖ਼ੁਸ਼ ਹੁੰਦਾ। ਕਹੂੰ ਸੰਜਮਕਿਸੇ ਭੀ ਜੁਗਤਿ ਨਾਲ। ਬੋਲਹਿਬੋਲਦੇ ਹਨ। ਬੈਨਬਚਨ।੧। ਕੋਦਾ। ਮਨ ਚੈਨਮਨ ਦੀ ਸ਼ਾਂਤੀ। ਬਹੁ ਪ੍ਰਕਾਰਕਈ ਤਰੀਕਿਆਂ ਨਾਲ। ਸਭਿਸਾਰੇ ਜੀਵ। ਤਾ ਕਉਉਸ (ਪਰਮਾਤਮਾ) ਨੂੰ। ਬਿਖਮੁਮੁਸ਼ਕਿਲ। ਲੈਨ ਨ ਜਾਈਲੱਭਦਾ ਨਹੀਂ।੧।ਰਹਾਉ। ਬਸੁਧਾਧਰਤੀ। ਭ੍ਰਮਨ ਬਸੁਧਾ ਕਰਿਸਾਰੀ ਧਰਤੀ ਉਤੇ ਚੱਕਰ ਲਾ ਕੇ। ਉਰਧ ਤਾਪਉਲਟੇ ਹੋ ਕੇ ਤਪ ਕਰਨੇ। ਗੈਨਆਕਾਸ਼, ਗਗਨ, ਦਸਮ ਦੁਆਰ। ਲੈ ਗੈਨਦਸਮ ਦੁਆਰ ਵਿਚ ਪ੍ਰਾਣ ਚਾੜ੍ਹ ਕੇ। ਪਤੀਆਨੋਪਤੀਜਦਾ। ਜੈਨ ਜੁਗਿਤ ਕਰਿਜੈਨੀਆਂ ਵਾਲੀ ਜੁਗਤੀ ਕਰ ਕੇ।੨। ਨਿਰਮੋਲਕੁਜਿਸ ਦਾ ਕੋਈ ਮੁੱਲ ਨਾਹ ਪਾਇਆ ਜਾ ਸਕੇ। ਤਿਨਿਉਸ (ਮਨੁੱਖ) ਨੇ। ਜਿਸੁ ਕਿਰਪੈਨਜਿਸ ਜਿਸ ਉਤੇ ਕਿਰਪਾ ਹੁੰਦੀ ਹੈ। ਸਾਧ ਸੰਗਿਗੁਰੂ ਦੀ ਸੰਗਤਿ ਵਿਚ। ਰੰਗਿਪ੍ਰੇਮਰੰਗ ਵਿਚ। ਭੇਟੇਮਿਲਦੇ ਹਨ। ਸੁਖਿਸੁਖਆਨੰਦ ਵਿਚ। ਜਨ ਰੈਨਉਸ ਮਨੁੱਖ ਦੀ (ਉਮਰ ਦੀ) ਰਾਤ (ਗੁਜ਼ਰਦੀ ਹੈ)੩।

ਅਰਥ: ਹੇ ਭਾਈ! ਪਰਮਾਤਮਾ ਦਾ ਨਾਮ ਜਪਿਆਂ (ਹੀ) ਮਨ ਨੂੰ ਸ਼ਾਂਤੀ (ਪ੍ਰਾਪਤ ਹੁੰਦੀ ਹੈ)! ਸਾਰੇ ਲੋਕ ਕਈ ਤਰੀਕਿਆਂ ਨਾਲ ਉਸ ਪਰਮਾਤਮਾ ਨੂੰ ਲੱਭਦੇ ਹਨ, (ਪਰ ਸਿਮਰਨ ਤੋਂ ਬਿਨਾ ਉਸ ਨੂੰ ਲੱਭਣਾ) ਔਖਾ ਹੈ, ਨਹੀਂ ਲੱਭ ਸਕੀਦਾ।੧।ਰਹਉ। ਹੇ ਭਾਈ! ਲੋਕ ਦੇਵਪੂਜਾ ਕਰਦੇ ਹਨ, ਵਰਤ ਰੱਖਦੇ ਹਨ, ਮੱਥੇ ਉਤੇ ਤਿਲਕ ਲਾਂਦੇ ਹਨ, ਤੀਰਥਾਂ ਉਤੇ ਇਸ਼ਨਾਨ ਕਰਦੇ ਹਨ, (ਗਰੀਬਾਂ ਨੂੰ) ਬੜੇ ਦਾਨਪੁੰਨ ਕਰਦੇ ਹਨ, ਮਿੱਠੇ ਬੋਲ ਬੋਲਦੇ ਹਨ, ਪਰ ਅਜੇਹੀ ਕਿਸੇ ਭੀ ਜੁਗਤਿ ਨਾਲ ਮਾਲਕਪ੍ਰਭੂ ਖ਼ੁਸ਼ ਨਹੀਂ ਹੁੰਦਾ।੧। ਹੇ ਭਾਈ! ਜਪ ਤਪ ਕਰ ਕੇ, ਸਾਰੀ ਧਰਤੀ ਉਤੇ ਚੱਕਰ ਲਾ ਕੇ, ਸਿਰਭਾਰ ਤਪ ਕਰ ਕੇ, ਪ੍ਰਾਣ ਦਸਮ ਦੁਆਰ ਵਿਚ ਚਾੜ੍ਹ ਕੇ, ਜੋਗਮਤ ਦੀਆਂ ਜੁਗਤੀਆਂ ਕਰ ਕੇ, ਜੈਨਮਤ ਦੀਆਂ ਜੁਗਤੀਆਂ ਕਰ ਕੇਇਹਨਾਂ ਤਰੀਕਿਆਂ ਨਾਲ ਭੀ ਮਾਲਕਪ੍ਰਭੂ ਨਹੀਂ ਪਤੀਜਦਾ।੨। ਹੇ ਭਾਈ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਪਰਮਾਤਮਾ ਦੀ ਸਿਫ਼ਤਿਸਾਲਾਹ ਇਕ ਐਸਾ ਪਦਾਰਥ ਹੈ ਜਿਸ ਦਾ ਕੋਈ ਮੁੱਲ ਨਹੀਂ ਪੈ ਸਕਦਾਇਹ ਦਾਤਿ ਉਸ ਮਨੁੱਖ ਨੇ ਹਾਸਲ ਕੀਤੀ ਹੈ ਜਿਸ ਉੱਤੇ ਪਰਮਾਤਮਾ ਦੀ ਕਿਰਪਾ ਹੋਈ ਹੈ। ਹੇ ਨਾਨਕ! (ਆਖਹੇ ਭਾਈ!) ਗੁਰੂ ਦੀ ਸੰਗਤਿ ਦੀ ਰਾਹੀਂ ਪ੍ਰੇਮਰੰਗ ਵਿਚ ਜੁੜ ਕੇ ਜਿਸ ਮਨੁੱਖ ਨੂੰ ਪ੍ਰਭੂ ਜੀ ਮਿਲੇ ਹਨ, ਉਸ ਮਨੁੱਖ ਦੀ ਜੀਵਨਰਾਤ ਸੁਖਆਨੰਦ ਵਿਚ ਬੀਤਦੀ ਹੈ।੩।੧੩। ਨੋਟ: ਇਥੋਂ ਤਕ ਧਨਾਸਰੀ ਰਾਗ ਵਿਚ ਮਹਲਾ ੫ਦੇ ੧੩ ਸ਼ਬਦ ਆ ਚੁਕੇ ਹਨ। ਇਸ ਤੋਂ ਅਗਲੇ ਸ਼ਬਦ ਦਾ ਜੋੜਅੰਕ ੧੪ ਹੈ। ਇਸ ਦਾ ਭਾਵ ਇਹ ਹੈ ਕਿ ਅੰਕ ੧੩ ਤੋਂ ਅਗਾਂਹ ਨਵਾਂ ਸ਼ਬਦ ਸ਼ੁਰੂ ਹੋਇਆ ਹੈ। ਸਿਰਲੇਖ ਧਨਾਸਰੀ ਮਹਲਾ ੫ਨਾ ਲਿਖਣ ਨਾਲ ਭੀ ਕੋਈ ਭਲੇਖੇ ਵਾਲੀ ਗੱਲ ਨਹੀਂ ਹੈ।