ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਸ੍ਰੀਮਤੀ ਜਸਬੀਰ ਕੌਰ (60) ਪਤਨੀ ਸ. ਜਗੀਰ ਸਿੰਘ ਕੌੜਾ ਵਾਸੀ ਪਿੰਡ ਬੂਲਪੁਰ, ਬੀਤੀ ਰਾਤ 12:15 ਵਜੇ ਲੰਬੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਦੁਪਹਿਰ 12 ਵਜੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਆਪ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਮਿਤੀ 26 ਮਾਰਚ ਦਿਨ ਵੀਰਵਾਰ ਨੂੰ ਉਹਨਾਂ ਦੇ ਨਿਵਾਸ ਅਸਥਾਨ ਪਿੰਡ ਬੂਲਪੁਰ ਵਿਖੇ ਹੋਵੇਗੀ। ਮਾਤਾ ਜੀ ਦੇ ਅਕਾਲ ਚਲਾਣੇ ਤੇ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਬਾਬਾ ਬੀਰ ਸਿੰਘ ਬਲੱਡ ਡੋਨਰ ਸੁਸਾਇਟੀ, ਮਨਦੀਪ ਸਿੰਘ ਮਿੰਟੂ, ਲਖਵਿੰਦਰ ਸਿੰਘ ਮਰੋਕ, ਬਲਦੇਵ ਸਿੰਘ ਸਰਪੰਚ, ਸੁਖਵਿੰਦਰ ਸਿੰਘ ਮਰੋਕ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।