ਅਕਾਲ ਚਲਾਣਾ ਗਿਆਨੀ ਹਰਬਚਨ ਸਿੰਘ ਤਹਿਸੀਲਦਾਰ (97) ਵਾਸੀ ਪਿੰਡ ਠੱਟਾ ਨਵਾਂ।

48

Harbachan Singh
ਆਪ ਜੀ ਨੂੰ ਬੜੇ ਹੀ ਵੈਰਾਗਮਈ ਹਿਰਦੇ ਨਾਲ ਸੂਚਿਤ ਕੀਤਾ ਜਾਂਦਾ ਹੈ ਕਿ ਗਿਆਨੀ ਹਰਬਚਨ ਸਿੰਘ ਤਹਿਸੀਲਦਾਰ (97) ਵਾਸੀ ਪਿੰਡ ਠੱਟਾ ਨਵਾਂ, ਬੀਤੀ ਰਾਤ 9:00 ਵਜੇ ਸੰਖੇਪ ਜਿਹੀ ਬੀਮਾਰੀ ਪਿੱਛੋਂ ਅਕਾਲ ਚਲਾਣਾ ਕਰ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ ਅੱਜ ਸ਼ਾਮ 4 ਵਜੇ ਪਿੰਡ ਦੰਦੂਪੁਰ (ਭਗਤਪੁਰ) ਦੇ ਸ਼ਮਸ਼ਾਨ ਘਾਟ ਵਿਖੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਕਰ ਦਿੱਤਾ ਗਿਆ। ਗਿਆਨੀ ਜੀ ਨਮਿੱਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਮਿਤੀ 16 ਜਨਵਰੀ 2015 ਦਿਨ ਸ਼ੁੱਕਰਵਾਰ ਨੂੰ ਪਿੰਡ ਦੰਦੂਪੁਰ (ਭਗਤਪੁਰ) ਵਿਖੇ ਬਾਅਦ ਦੁਪਹਿਰ 12 ਵਜੇ ਪਵੇਗਾ। ਜ਼ਿਕਰਯੋਗ ਹੈ ਕਿ ਗਿਆਨੀ ਹਰਬਚਨ ਸਿੰਘ ਜੀ ਪਿੰਡ ਠੱਟਾ ਨਵਾਂ ਦੇ ਸਭ ਤੋਂ ਵੱਧ ਉਮਰ ਦੇ ਮਰਦ ਅਤੇ ਪੈਨਸ਼ਨਰ ਸਨ।