BREAKING NEWS

ਪਿੰਡ ਠੱਟਾ ਨਵਾਂ ਵਿਖੇ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਹਿਲੀ ਪ੍ਰਭਾਤ ਫੇਰੀ ਕੱਢੀ ਗਈ।

248

1

ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਪਿੰਡ ਠੱਟਾ ਨਵਾਂ ਵਿਖੇ ਪਹਿਲੀ ਪ੍ਰਭਾਤ ਫੇਰੀ ਗੁਰਦੁਆਰਾ ਸਾਹਿਬ ਤੋਂ ਚੱਲ ਕਰ ਕੇ ਭਾਈ ਭਜਨ ਸਿੰਘ, ਭਾਈ ਬਚਨ ਸਿੰਘ ਚੀਨੀਆਂ ਕੇ ਡੇਰੇ, ਜਗੀਰ ਸਿੰਘ ਝੰਡ, ਕਰਮਜੀਤ ਸਿੰਘ ਚੇਲਾ, ਦਿਲਬਾਗ ਸਿੰਘ ਚੇਲਾ, ਤੀਰਥ ਸਿੰਘ ਮੈਂਬਰ ਪੰਚਾਇਤ, ਦਿਲਬਾਗ ਸਿੰਘ ਚੇਲਾ, ਸੂਬਾ ਸਿੰਘ ਬਟੇਰੀ ਕੇ, ਮਾਸਟਰ ਦਿਲਬੀਰ ਸਿੰਘ ਪਿਆਰੇ ਕਿਆਂ ਕੇ, ਮਿਸਤਰੀ ਜਸਬੀਰ ਸਿੰਘ ਕੇ ਘਰਾਂ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ। ਇਸ ਮੌਕੇ ਚਾਹ ਪਕੌੜਿਆਂ, ਫਲਾਂ ਦਾ ਲੰਗਰ ਅਤੁੱਟ ਵਰਤਾਇਆ ਗਿਆ।

ਤਸਵੀਰਾਂ ਦੇਖਣ ਲਈ : ਮੀਨੂ ਬਾਰ ਵਿੱਚੋਂ ਗੈਲਰੀ-ਤਸਵੀਰਾਂ-ਪ੍ਰਭਾਤ ਫੇਰੀ ਟੈਬ ਤੇ ਕਲਿੱਕ ਕਰੋ ਜਾਂ ਇਸ ਲਿੰਕ ਤੇ ਕਲਿੱਕ ਕਰੋ ਜੀ: http://wp.me/P3Q4l3-9Y

ਵੀਡੀਓ ਦੇਖਣ ਲਈ Youtube ਤੇ ‘Pind Thatta’ ਚੈਨਲ ਖੋਲ੍ਹੋ ਜੀ।