ਇੱਕ ਪੁੱਤ ਪੰਜਾਬੀ ਸੂਰਮਾ, ਪਹੁੰਚਾ ਵਿੱਚ ਲੰਡਨ ਦੇ ਜਾ।
ਉੱਥੇ ਪੋਸਟਰ ਪੜ੍ਹਿਆ ਸ਼ੇਰ ਨੇ, ਗਿਆ ਖੂਨ ਅੱਖਾਂ ਵਿੱਚ ਆ।
ਭਾਸ਼ਨ ਦੇਣਾ ਸੀ ਉਡਵਾਇਰ ਨੇ, ਕੈਸਟਨ ਹਾਲ ‘ਚ ਧੂਆਂ ਧਾਅ।
ਬਈ ਝੱਟ ਡੌਲੇ ਫਰਕੇ ਸ਼ੇਰ ਦੇ, ਚੜ੍ਹ ਗਿਆ ਮੁੱਛਾਂ ਨੂੰ ਤਾਅ।
ਫਿਰਦਾ ਉਹ ਖੁਸ਼ੀਆਂ ਵਿੱਚ ਮੇਹਲਦਾ, ਚੜ੍ਹਿਆ ਸੀ ਉਸ ਨੂੰ ਚਾਅ।
ਰੱਖ ਪਿਸਟਲ ਵਿੱਚ ਕਿਤਾਬ ਦੇ, ਬੈਠਾ ਝੱਟ ਕੁਰਸੀ ‘ਤੇ ਜਾ।
ਜਾ ਉਡਵਾਇਰ ਪਹੁੰਚਾ ਵਿੱਚ ਹਾਲ ਦੇ, ਦਿੱਤਾ ਭਾਸ਼ਣ ਉਸ ਭੜਕਾ।
ਮੈਨੂੰ ਭੇਜੋ ਇੰਡੀਆ ਵੱਲ ਨੂੰ, ਮੈਂ ਦੇਵਾਂ ਰਹਿੰਦੇ ਲੋਕ ਮੁਕਾ।
ਏਨੀ ਸੁਣ ਪੰਜਾਬੀ ਸ਼ੇਰ ਨੇ, ਲੋਡ ਪਿਸਟਲ ਕਰ ਲਿਆ।
ਬੰਨ੍ਹ ਨਿਸ਼ਾਨਾ ਛੱਡੀਆਂ ਗੋਲੀਆਂ, ਦਿੱਤਾ ਡਾਇਰ ਸਟੇਜ ਤੇ ਢਾਹ।
ਨਾਅਰਾ ਵਿੱਚ ਖੁਸ਼ੀ ਦੇ ਆਣਕੇ, ਦਿੱਤਾ ਇਨਕਲਾਬ ਦਾ ਲਾ।
ਫੜ੍ਹਕੇ ਸ਼ੇਰ ਨੂੰ ਗੋਰੇ ਹਾਕਮਾਂ, ਦਿੱਤਾ ਫਾਸੀ ‘ਤੇ ਲਟਕਾਅ।
ਹੋਇਆ ਅਮਰ ਸਦਾ ਲਈ ਜੱਗ ਤੇ, ਗਿਆ ਦੇਸ਼ ਪੂਰੇ ਵਿੱਚ ਛਾਅ।
ਲਿਖਕੇ ਜੀਤ ਵੀ ਠੱਟੇ ਵਾਲੜਾ, ਰਿਹਾ ਵਾਰ ਯੋਧੇ ਦੀ ਗਾ।
ਲਿਖਕੇ ਜੀਤ ਵੀ ਠੱਟੇ ਵਾਲੜਾ, ਰਿਹਾ ਵਾਰ ਯੋਧੇ ਦੀ ਗਾ।
-ਗੀਤਕਾਰ ਜੀਤ ਠੱਟੇ ਵਾਲਾ।
95924-24464

ਵਾਰ ਸ਼ਹੀਦ ਊਧਮ ਸਿੰਘ ਸੁਨਾਮ-ਗੀਤਕਾਰ ਜੀਤ ਠੱਟੇ ਵਾਲਾ
138
Previous Postਸ਼ੁੱਕਰਵਾਰ 14 ਨਵੰਬਰ 2014 (ਮੁਤਾਬਿਕ 29 ਕੱਤਕ ਸੰਮਤ 546 ਨਾਨਕਸ਼ਾਹੀ)
Next Postਵੀਰਵਾਰ 13 ਨਵੰਬਰ 2014 (ਮੁਤਾਬਿਕ 28 ਕੱਤਕ ਸੰਮਤ 546 ਨਾਨਕਸ਼ਾਹੀ)