ਕਲਮ ਤਰਾਜੂ ਫੜ ਕੇ ਮੈਂ ਸਦਾ ਸੱਚ ਹੀ ਤੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਦੇਖੇ ਮੈਂ ਪੰਜਾਬੀ ਦੇ ਵਿਚ ਜ਼ਹਿਰ ਘੋਲਦੇ ਜੋ,
ਕੁੱਤੀ ਚੀਕਾ ਬੋਲ ਬੋਲਕੇ ਇਨਾਮ ਟੋਹਲਦੇ ਜੋ,
ਅਮ੍ਰਿਤ ਵਰਗੀ ਭਾਸ਼ਾ ਵਿਚ ਮੈ ਜ਼ਹਿਰ ਨਹੀਂ ਘੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਕਰੋ ਤਰੱਕੀ ਜ਼ੋਰਾਂ ਤੇ ਪਰ ਮਾਂ ਨੂੰ ਨਾਂ ਭੁਲਿਓ,
ਦੇਖ ਵਿਦੇਸ਼ੀ ਭਾਸ਼ਾ ਤੇ ਕਦੇ ਜ਼ਿਆਦਾ ਨਾਂ ਡੁੱਲਿਓ,
ਭੁੱਲ ਗਏ ਜੋ ਪੰਜਾਬੀ ਮਾਂ ਉਹਨਾਂ ਨੂੰ ਟੋਹਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਨੇਕ ਨਿਮਾਂਣਿਆ ਲਿਖ ਪੰਜਾਬੀ ਪ੍ਹੜ ਪੰਜਾਬੀ ਤੂੰ,
ਵਿਰਸੇ ਵਿੱਚੋ ਨਵੀ ਕੋਇ ਘੜ੍ਹ ਪੰਜਾਬੀ ਤੂੰ,
ਸ਼ੇਰਗਿੱਲ ਇਸ ਕਲਮ ਨਾਲ ਮੈਂ ਪੋਲ ਵੀ ਖੋਲਾਂਗਾ,
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
ਨੇਕ ਨਿਮਾਣਾਂ ਸੇਰਗਿੱਲ
0097470234426

ਸ਼ੇਰਗਿੱਲ ਇਸ ਕਲਮ ਨਾਲ ਮੈਂ ਪੋਲ ਵੀ ਖੋਲਾਂਗਾ, ਆਖਰੀ ਸਾਹਾਂ ਤੱਕ ਪੰਜਾਬੀ ਬੋਲੀ ਬੋਲਾਂਗਾ।
141
Previous Postਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ 11ਵੀਂ ਮਹਾਨ ਪੈਦਲ ਯਾਤਰਾ ਗੁ: ਸ੍ਰੀ ਦਮਦਮਾ ਸਾਹਿਬ ਤੋਂ ਗੁ: ਸ੍ਰੀ ਬਾਉਲੀ ਸਾਹਿਬ, ਗੋਇੰਦਵਾਲ ਸਾਹਿਬ ਵਿਖੇ ਪਹੁੰਚੀ।
Next Postਅਕਾਲ ਚਲਾਣਾ ਸ੍ਰੀਮਤੀ ਅਮਰਜੀਤ ਕੌਰ ਪਤਨੀ ਐਡਵੋਕੇਟ ਜੀਤ ਸਿੰਘ ਮੋਮੀ ਵਾਸੀ ਪਿੰਡ ਠੱਟਾ ਨਵਾਂ।