BREAKING NEWS

ਇੱਕ ਰੁੱਤ ਅਜਿਹੀ ਆਉਂਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ, ਕੁਦਰਤ ਦੇ ਇਹਨਾਂ ਰੰਗਾਂ ਤੋਂ ਸਤਰੰਗੀ ਪੀਂਘ ਵੀ ਪਾਉੰਦੀ ਹੈ-ਪਰਮਿੰਦਰ ਸਿੰਘ ਚਾਨਾ

136

10581617_745106235549118_262123741_n

ਇੱਕ ਰੁੱਤ ਅਜਿਹੀ ਆਉਂਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ,

ਕੁਦਰਤ ਦੇ ਇਹਨਾਂ ਰੰਗਾਂ ਤੋਂ ਸਤਰੰਗੀ ਪੀਘ ਵੀ ਪਾਉਂਦੀ ਹੈ,

ਦੁਨੀਆਂ ਦੇ ਇਸ ਆਈ ਚਲਾਈ ਤੋਂ ਇੱਕ ਡੁਬਕੀ ਮਾਰ ਦਖਾਉਂਦੀ ਹੈ,

ਜ਼ਿੰਦਗੀ ਜਿਉਣ ਦੇ ਕੀਮਤੀ ਪਲ੍ਹਾਂ ਨੂੰ ਆਪਣੇ ਅੰਦਰ ਸਮਾਉਂਦੀ ਹੈ।

ਇੱਕ ਰੁੱਤ ਅਜਿਹੀ ਆਉਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ,

ਮੰਦਿਰ-ਮਸਜਿਦ-ਗੁਰਦੁਆਰੇ ਤੋਂ ਰੱਬ ਭਗਤੀ ਕਰਵਾਉਂਦੀ ਹੈ,

ਵਿਸ਼ਵਾਸ ਵਰਗੇ ਮਜਬੂਤ ਜੋੜ ਤੋਂ ਗਠੜੀ ਦਾ ਰੂਪ ਧਿਆਉਂਦੀ ਹੈ,

ਆ ਕੇ ਜੀਵ ਤਾਂ ਮੁੜ ਜਾਂਦਾ ਹੈ ਪਰ ਚੰਗਿਆਈ ਦਾ ਝੰਡਾ ਲਹਿਰਾਉਂਦੀ ਹੈ,

ਇੱਕ ਰੁੱਤ ਅਜਿਹੀ ਆਉਂਦੀ ਹੈ ਜੋ ਜਿੰਦਗੀ ਜਿਉਣਾ ਸਿਖਾਉਂਦੀ ਹੈ।

ਪਰਮਿੰਦਰ ਸਿੰਘ ਚਾਨਾ