BREAKING NEWS

ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ |ਵੀਰਵਾਰ 28 ਅਗਸਤ 2014 (ਮੁਤਾਬਿਕ 12 ਭਾਦੋਂ ਸੰਮਤ 546 ਨਾਨਕਸ਼ਾਹੀ)

122

11

ਧਨਾਸਰੀ ਮਹਲਾ ੫ ॥ ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥੧॥ ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥ ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥ ਰਹਾਉ ॥ ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥ ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥੨॥ ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥ ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥੩॥ ਹਰਿ ਹਰਿ ਨਾਮੁ ਅਪਾਰ ਅਮੋਲਾ ਅੰਮ੍ਰਿਤੁ ਏਕੁ ਨਿਧਾਨਾ ॥ ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥੪॥੬॥ {ਅੰਗ 672}

ਪਦਅਰਥ: ਰਾਜਨਰਾਜੇ। ਭੂਮਨਜ਼ਿਮੀਂ ਦੇ ਮਾਲਕ। ਤਾ ਕੀਉਹਨਾਂ ਦੀ। ਤ੍ਰਿਸਨਲਾਲਚਤ੍ਰੇਹ। ਲਪਟਿ ਰਹੇਚੰਬੜੇ ਰਹਿੰਦੇ ਹਨ। ਮਾਤੇਮਸਤ। ਲੋਚਨਅੱਖਾਂ।੧।

ਬਿਖਿਆਮਾਇਆ। ਕਿਨ ਹੀਕਿਨਿ ਹੀ {ਲਫ਼ਜ਼ ਕਿਨਿ ਦੀ ਿ‘ ਕ੍ਰਿਆ ਵਿਸ਼ੇਸ਼ਣ ਹੀ‘ ਦੇ ਕਾਰਨ ਉੱਡ ਗਈ ਹੈਕਿਸੇ ਨੇ ਭੀ। ਤ੍ਰਿਪਤਿਸ਼ਾਂਤੀਰਜੇਵਾਂ। ਪਾਵਕੁਅੱਗ। ਈਧਨਿਈਧਨ ਨਾਲਬਾਲਣ ਨਾਲ। ਧ੍ਰਾਪੈਰੱਜਦੀ।ਕਹਾਕਿੱਥੇਅਘਾਈਰੱਜਦਾ ਹੈ।ਰਹਾਉ।

ਦਿਨੁ ਦਿਨੁਹਰ ਰੋਜ਼। ਬਿੰਜਨ—{व्यंजनਸੁਆਦਲੇ ਖਾਣੇ। ਤਾ ਕੀਉਸ (ਮਨੁੱਖਦੀ। ਸੁਆਨਕੁੱਤਾ। ਨਿਆਈਵਾਂਗ। ਘੋਖਾਭਾਲਦਾ ਫਿਰਦਾ ਹੈ।੨।

ਕਾਮਵੰਤਕਾਮਵਾਸਨਾ ਵਾਲਾ। ਕਾਮੀਵਿਸ਼ਈ। ਪਰ ਗ੍ਰਿਹ ਜੋਹਪਰਾਏ ਘਰ ਦੀ ਤੱਕ। ਜੋਰਤੱਕਮੰਦ ਦ੍ਰਿਸ਼ਟੀਭੈੜੀ ਵਿਕਾਰਭਰੀ ਨਿਗਾਹ। ਦਿਨ ਪ੍ਰਤਿਹਰ ਰੋਜ਼। ਸੂਕੈਸੁੱਕਦਾ ਜਾਂਦਾ ਹੈ।੩।

ਨਿਧਾਨਾਖ਼ਜ਼ਾਨਾ। ਅੰਮ੍ਰਿਤੁਆਤਮਕ ਜੀਵਨ ਦੇਣ ਵਾਲਾ। ਸਹਜੁਆਤਮਕ ਅਡੋਲਤਾ। ਕੈਦੇ (ਹਿਰਦੇਵਿਚ। ਤੇਤੋਂਪਾਸੋਂ।੪।

ਅਰਥ: ਹੇ ਭਾਈਮਾਇਆ (ਦੇ ਮੋਹਵਿਚ (ਫਸੇ ਰਹਿ ਕੇਕਿਸੇ ਮਨੁੱਖ ਨੇ (ਮਾਇਆ ਵਲੋਂਰੱਜ ਪ੍ਰਾਪਤ ਨਹੀਂ ਕੀਤਾਜਿਵੇਂ ਅੱਗ ਬਾਲਣ ਨਾਲ ਨਹੀਂ ਰੱਜਦੀ। ਪਰਮਾਤਮਾ ਦੇ ਨਾਮ ਤੋਂ ਬਿਨਾ ਮਨੁੱਖ ਕਦੇ ਰੱਜ ਨਹੀਂ ਸਕਦਾ। ਰਹਾਉ।

(ਹੇ ਭਾਈਦੁਨੀਆ ਵਿਚਵੱਡੇ ਵੱਡੇ ਰਾਜੇ ਹਨਵੱਡੇ ਵੱਡੇ ਜ਼ਿਮੀਦਾਰ ਹਨ, (ਮਾਇਆ ਵਲੋਂਉਹਨਾਂ ਦੀ ਤ੍ਰਿਸ਼ਨਾ ਕਦੇ ਭੀ ਨਹੀਂ ਮੁੱਕਦੀ ਉਹ ਮਾਇਆ ਦੇ ਕੌਤਕਾਂ ਵਿਚ ਮਸਤ ਰਹਿੰਦੇ ਹਨਮਾਇਆ ਨਾਲ ਚੰਬੜੇ ਰਹਿੰਦੇ ਹਨ।(ਮਾਇਆ ਤੋਂ ਬਿਨਾਹੋਰ ਕੁਝ ਉਹਨਾਂ ਨੂੰ ਅੱਖੀਂ ਦਿੱਸਦਾ ਹੀ ਨਹੀਂ।੧।

ਹੇ ਭਾਈਜੇਹੜਾ ਮਨੁੱਖ ਹਰ ਰੋਜ਼ ਸੁਆਦਲੇ ਖਾਣੇ ਖਾਂਦਾ ਰਹਿੰਦਾ ਹੈਉਸ ਦੀ (ਸੁਆਦਲੇ ਖਾਣਿਆਂ ਦੀਭੁੱਖ ਕਦੇ ਨਹੀਂ ਮੁੱਕਦੀ। (ਸੁਆਦਲੇ ਖਾਣਿਆਂ ਦੀ ਖ਼ਾਤਰਉਹ ਮਨੁੱਖ ਕੁੱਤੇ ਵਾਂਗ ਦੌੜਭੱਜ ਕਰਦਾ ਰਹਿੰਦਾ ਹੈਚਾਰੇ ਪਾਸੇ ਭਾਲਦਾ ਫਿਰਦਾ ਹੈ।੨।

ਹੇ ਭਾਈਕਾਮਵੱਸ ਹੋਏ ਵਿਸ਼ਈ ਮਨੁੱਖ ਦੀਆਂ ਭਾਵੇਂ ਕਿਤਨੀਆਂ ਹੀ ਇਸਤ੍ਰੀਆਂ ਹੋਣਪਰਾਏ ਘਰ ਵਲ ਉਸ ਦੀ ਮੰਦੀ ਨਿਗਾਹ ਫਿਰ ਭੀ ਨਹੀਂ ਹਟਦੀ। ਉਹ ਹਰ ਰੋਜ਼ (ਵਿਸ਼ੇਪਾਪਕਰਦਾ ਹੈਤੇਪਛੁਤਾਂਦਾ (ਭੀਹੈ। ਸੋਇਸ ਕਾਮਵਾਸਨਾ ਵਿਚ ਅਤੇ ਪਛੁਤਾਵੇ ਵਿਚ ਉਸ ਦਾ ਆਤਮਕ ਜੀਵਨ ਸੁੱਕਦਾ ਜਾਂਦਾ ਹੈ।੩।

ਹੇ ਭਾਈਪਰਮਾਤਮਾ ਦਾ ਨਾਮ ਹੀ ਇਕ ਐਸਾ ਬੇਅੰਤ ਤੇ ਕੀਮਤੀ ਖ਼ਜ਼ਾਨਾ ਹੈ ਜੇਹੜਾ ਆਤਮਕ ਜੀਵਨ ਦੇਂਦਾ ਹੈ, (ਇਸ ਨਾਮਖ਼ਜ਼ਾਨੇ ਦੀ ਬਰਕਤਿ ਨਾਲਸੰਤ ਜਨਾਂ ਦੇ ਹਿਰਦੇਘਰ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ,ਸੁਖ ਆਨੰਦ ਬਣਿਆ ਰਹਿੰਦਾ ਹੈ। ਪਰਹੇ ਨਾਨਕਗੁਰੂ ਪਾਸੋਂ ਹੀ ਇਸ ਖ਼ਜ਼ਾਨੇ ਦੀ ਜਾਣਪਛਾਣ ਪ੍ਰਾਪਤ ਹੁੰਦੀ ਹੈ।੪।੬।