ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ,
ਜਿਹੜੇ ਦਿਲ ਵਿੱਚ ਵੱਸਦੇ ਸੀ ਉਹ ਅਲਵਿਦਾ ਸਾਨੂੰ ਕਹਿ ਗਏ,
ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ।
———————
ਰਾਹ ਬੜੇ ਕਠਿਨ ਨੇ ਜਿੰਦਗੀ ਵਿੱਚ ਹਨੇਰਾ ਏ,
ਇਸ ਕਾਲੀ ਰਾਤ ਦਾ ਨਾ ਜਾਨੇ ਹੋਣਾ ਕਦੋਂ ਸਵੇਰਾ ਏ,
ਉੱਡਦੇ ਸੀ ਜੋ ਅੰਬਰੀਂ ਅੱਜ ਆ ਧਰਤੀ ਤੇ ਬਹਿ ਗਏ,
ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ।
——————–
ਲੁੱਟ ਪੁੱਟ ਸਾਨੂੰ ਉਹ ਲੈ ਗਏ ਕਰ ਗਏ ਨੇ ਕੰਗਾਲ,
ਭੁੱਖ ਉਹਨਾਂ ਨੂੰ ਸੀ ਦੌਲਤ ਦੀ ਨਾ ਸੀ ਰੂਹਾਂ ਦਾ ਪਿਆਰ,
ਬਣਾਏ ਸੀ ਜੋ ਮਹਿਲ ਅਸਾਂ ਨੇ ਇੱਕ ਪਲ ਵਿੱਚ ਢਹਿ ਗਏ,
ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ।
————————
ਦੁੱਖ ਸਾਡੇ ਨੂੰ ਸਮਝੂ ਕਿਹੜਾ ਕੋਈ ਨਾ ਦਰਦੀ ਦਿਸਦਾ ਏ,
ਸ਼ਾਇਦ ਕਦੇ ਨਾ ਭਰ ਹੋਵੇ ਜਖ਼ਮ ਰਹਿੰਦਾ ਜੋ ਰਿਸਦਾ ਏ,
ਉਹ ਕੀ ਜਾਨਣ ਅਸੀਂ ਕਿਵੇਂ ਸਾਰੇ ਦੁੱਖ ਸਹਿ ਗਏ,
ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ।
——————————
ਕੋਲੀਆਂ ਵਾਲ ਵਾਲਿਆ ਉਂਝ ਸਾਰੇ ਤੇਰੇ ਆਪਣੇ ਨੇ,
ਠੋਕਰ ਖਾਧੀ ਹਰ ਜਗ੍ਹਾ ਤੋਂ ਇਹ ਵੀ ਬੇਗਾਨੇ ਜਾਪਣੇ ਨੇ
ਹੱਸ-ਹੱਸ ਬਿੰਦਰ ਕਰਦੇ ਸੀ ਜੋ ਗੱਲਾਂ ਓਹੀ ਦੁੱਖ ਅੱਜ ਦੇ ਗਏ
ਅਸੀ ਭਟਕਦੇ ਰਾਹਾਂ ਵਿੱਚ ਉਹ ਮੰਜਿਲ ਤੇ ਜਾਹ ਬਹਿ ਗਏ
ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ।
ਬਿੰਦਰ ਕੋਲੀਆਂਵਾਲ ਵਾਲਾ
00393279435236
Home ਉੱਭਰਦੀਆਂ ਕਲਮਾਂ ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ, ਜਿਹੜੇ ਦਿਲ ਵਿੱਚ ਵੱਸਦੇ ਸੀ ਉਹ ਅਲਵਿਦਾ ਸਾਨੂੰ ਕਹਿ ਗਏ-ਬਿੰਦਰ ਕੋਲੀਆਂਵਾਲ ਵਾਲਾ

ਅਸੀਂ ਭਟਕਦੇ ਰਾਹਾਂ ਵਿੱਚ, ਉਹ ਮੰਜਿਲ ਤੇ ਜਾ ਬਹਿ ਗਏ, ਜਿਹੜੇ ਦਿਲ ਵਿੱਚ ਵੱਸਦੇ ਸੀ ਉਹ ਅਲਵਿਦਾ ਸਾਨੂੰ ਕਹਿ ਗਏ-ਬਿੰਦਰ ਕੋਲੀਆਂਵਾਲ ਵਾਲਾ
126
Previous Postਸੇਵਾ ਮੁਕਤ ਇੰਸਪੈਕਟਰ ਜਗੀਰ ਸਿੰਘ ਕਾਹਨਾ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ।
Next Postਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਵੀਰਵਾਰ 14 ਅਗਸਤ 2014 (ਮੁਤਾਬਿਕ 30 ਸਾਉਣ ਸੰਮਤ 546 ਨਾਨਕਸ਼ਾਹੀ)