ਜੱਗ ਭਾਂਤ-ਭਾਂਤ ਦੀ ਮੰਡੀ, ਦੁਨੀਆ ਭੇਤ ਭਾਵ ਵਿੱਚ ਵੰਡੀ।
ਵੋਟਾਂ ਵੇਲੇ ਯਾਦ ਗਰੀਬਾਂ ਦੀ, ਸਿਆਸਤ ਹੈ ਇਥੋਂ ਦੀ ਗੰਦੀ।
ਮੰਗਿਆ ਕੋਈ ਹੱਕ ਨਾ ਦੇਵੇ, ਲਾਠੀ ਚੱਲੂ ਜੇ ਨੌਕਰੀ ਮੰਗੀ।
ਸੱਚ ਦੀਆਂ ਜੋ ਲੱਗਣ ਦੁਕਾਨਾਂ, ਪਈ ਉਨਾ ਦੀ ਮੰਦੀ ।
ਇੱਥੇ ਹਰ ਪਾਸੇ ਬੇਇਮਾਨੀ, ਕੁਲਫੀ ਗਰਮ, ਜਲੇਬੀ ਠੰਡੀ।
ਅਸਲ ਖਿਡਾਰੀ ਘਰਾਂ ਚ ਬੈਠੇ, ਸਿਫ਼ਾਰਸ਼ੀ ਘੁੰਮਣ ਲੈ ਕੇ ਝੰਡੀ।
ਜਿਮੀਂਦਾਰ ਇੱਥੇ ਖੁਦਗਸ਼ੀਆਂ ਕਰਦੇ, ਵੇਖ ਘਰਾਂ ਦੀ ਤੰਗੀ।
ਪੇਟ ਭਰ ਜੇ ਤੂੰ ਖਾਣਾ ,ਮਿਹਨਤ ਕਰਨ ਤੋ ਕਦੇ ਨਾ ਸੰਗੀਂ।
ਹੱਕ ਸੱਚ ਦੀ ਕਰੀਂ ਕਮਾਈ, ਕਿਸੇ ਦੇ ਖੂਨ ‘ਚ ਹੱਥ ਨਾ ਰੰਗੀਂ।
ਮਿਨਹਤ ਦਾ ਤੂੰ ਇੱਕ ਟੁੱਕ ਖਾ ਲਈ, ਭੀਖ ਕਦੇ ਨਾ ਮੰਗੀਂ।
ਪੈਰ ਪਸਾਰੀ ਓਨੇ ਬੰਦਿਆ, ਬੇਗਾਨੀ ਹੱਦ ਕਦੇ ਨਾ ਲੰਘੀਂ।
ਕਈ ਹੱਥ ਜੋੜ ਮੰਗਣ ਧੀਆਂ, ਕਈ ਜੰਮਦਿਆਂ ਘੁੱਟਣ ਸੰਘੀ।
ਮੇਹਰ ਕਰੀ ਤੂੰ ਰੱਬਾ, ਦੁਨੀਆ ਕਿਸ ਭਟਕਣ ਵਿੱਚ ਪੈ ਗਈ ਏ।
ਬਸ ਹੁਣ ਖੁਦਗਰਜ਼ਾਂ ਦਾ ਮੇਲਾ, ਬਿੰਦਰ ਬਣਕੇ ਦੁਨੀਆ ਰਹਿ ਗਈ ਏ।
ਬਸ ਹੁਣ ਖੁਦਗਰਜ਼ਾਂ ਦਾ ਮੇਲਾ, ਬਿੰਦਰ ਬਣਕੇ ਦੁਨੀਆ ਰਹਿ ਗਈ ਏ।
ਬਿੰਦਰ ਕੋਲੀਾਆਂਵਾਲ ਵਾਲਾ
00393279435236
Home ਉੱਭਰਦੀਆਂ ਕਲਮਾਂ ਇੱਥੇ ਹਰ ਪਾਸੇ ਬੇਇਮਾਨੀ, ਕੁਲਫੀ ਗਰਮ, ਜਲੇਬੀ ਠੰਡੀ। ਅਸਲ ਖਿਡਾਰੀ ਘਰਾਂ ਚ ਬੈਠੇ, ਸਿਫ਼ਾਰਸ਼ੀ ਘੁੰਮਣ ਲੈ ਕੇ ਝੰਡੀ-ਬਿੰਦਰ ਕੋਲੀਾਆਂਵਾਲ ਵਾਲਾ

ਇੱਥੇ ਹਰ ਪਾਸੇ ਬੇਇਮਾਨੀ, ਕੁਲਫੀ ਗਰਮ, ਜਲੇਬੀ ਠੰਡੀ। ਅਸਲ ਖਿਡਾਰੀ ਘਰਾਂ ਚ ਬੈਠੇ, ਸਿਫ਼ਾਰਸ਼ੀ ਘੁੰਮਣ ਲੈ ਕੇ ਝੰਡੀ-ਬਿੰਦਰ ਕੋਲੀਾਆਂਵਾਲ ਵਾਲਾ
117
Previous Postਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਮੰਗਲਵਾਰ 12 ਅਗਸਤ 2014 (ਮੁਤਾਬਿਕ 28 ਸਾਉਣ ਸੰਮਤ 546 ਨਾਨਕਸ਼ਾਹੀ)
Next Postਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸੋਮਵਾਰ 11 ਅਗਸਤ 2014 (ਮੁਤਾਬਿਕ 27 ਸਾਉਣ ਸੰਮਤ 546 ਨਾਨਕਸ਼ਾਹੀ)