ਸਿਡਨੀ-(ਬਲਵਿੰਦਰ ਧਾਲੀਵਾਲ)-ਆਸਟ੍ਰੇਲੀਆ ਦੀ ਫ਼ੈਡਰਲ ਪਾਰਲੀਮੈਂਟ ‘ਚ ਸ਼ੈਡੋ ਮਨਿਸਟਰ ਫ਼ਾਰ ਸਿਟੀਜ਼ਨਸ਼ਿਪ ਐਂਡ ਮਲਟੀਕਲਚਇਜ਼ਮ ਬੀਬੀ ਮਿਛੈਲ ਰੋਅਲੈਂਡ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ-ਘਰ ਪਾਰਕਲੀ (ਸਿਡਨੀ) ਵਿਖੇ ਫ਼ੇਰੀ ਪਾਈ ਅਤੇ ਨਵੀਂ ਚੁਣੀ ਪ੍ਰਬੰਧਕ ਕਮੇਟੀ ਨੂੰ ਮਿਲ ਕੇ ਪੰਜਾਬੀ ਭਾਈਚਾਰੇ ਦੀਆਂ ਮੁਸ਼ਕਿਲਾਂ ਸੁਣੀਆਂ। ਜਿੱਥੇ ਮੀਟਿੰਗ ‘ਚ ਗਿਰਾਵੀਨ ਦੇ ਸਿਲੈਕਟਿਵ ਸਕੂਲ ਨੂੰ ਪੰਜਾਬੀਆਂ ਦੇ ਗੜ੍ਹ ਗਲੈਨਵੁੱਡ ਤੋਂ ਜਾਂਦੀ ਬੱਸ ‘ਚ ਭੀੜ ਦਾ ਮੁੱਦਾ ਸੂਬਾ ਸਰਕਾਰ ਨੇ ਉਠਾਉਣ ਦੀ ਮੰਗ ਕੀਤੀ ਗਈ ਉੱਥੇ ਕਮਿਊਨਿਟੀ ਲੀਡਰ ਡਾ. ਮਨਿੰਦਰ ਸਿੰਘ ਨੇ ਪੰਜਾਬੀਆਂ ਦੀ ਭਰਮਾਰ ਵਾਲੇ ਨਵੇਂ ਵਸੇ ਇਲਾਕਿਆਂ ਪੌਂਡਜ਼ ਅਤੇ ਕੈਲੀਵੱਲ ਰਿੱਜ ਆਦਿ ਇਲਾਕਿਆਂ ‘ਚ ਇੱਕ ਨਵਾਂ ਸਿਲੈਕਟਿਵ ਸਕੂਲ ਖੋਲ੍ਹਣ ਦੀ ਮੰਗ ਵੀ ਕੀਤੀ।
ਇਸ ਮੌਕੇ ਗੁਰੂ-ਘਰ ਦੇ ਨਵੇਂ ਚੁਣੇ ਪ੍ਰਧਾਨ ਕੈਪਟਨ ਸਰਜਿੰਦਰ ਸਿੰਘ ਸੰਧੂ ਤੋਂ ਇਲਾਵਾ ਕਈ ਸ਼ਖਸ਼ੀਅਤਾਂ ਉਥੇ ਮੌਜੂਦ ਸਨ। ਸਬ-ਕਾਂਟੀਨੈਂਟ ਫ਼ਰੈਂਡਜ਼ ਆਫ਼ ਲੇਬਰ ਦੇ ਬੁਲਾਰੇ ਬਲਰਾਜ ਸੰਘਾ ਨੇ ਸ਼ੈਡੋ ਮਨਿਸਟਰ ਦੇ ਗੁਰੂ-ਘਰ ਦੌਰੇ ‘ਤੇ ਖੁਸ਼ੀ ਪ੍ਰਗਟ ਕਰਦੇ ਹੋਏ ਕਿਹਾ ਕਿ ਲੇਬਰ ਪਾਰਟੀ ਦੇ ਲੀਡਰ ਹਮੇਸ਼ਾ ਪੰਜਾਬੀ ਭਾਈਚਾਰੇ ਦੀ ਆਵਾਜ਼ ਸਰਕਾਰੇ-ਦਰਬਾਰੇ ਉਠਾਉਂਦੇ ਰਹਿੰਦੇ ਹਨ ਅਤੇ ਉਠਾਉਂਦੇ ਰਹਿਣਗੇ।

ਆਸਟ੍ਰੇਲੀਆ ਦੇ ਸਭ ਤੋਂ ਵੱਡੇ ਗੁਰੂ-ਘਰ ਪਾਰਕਲੀ (ਸਿਡਨੀ) ਵਿਖੇ ਫ਼ੈਡਰਲ ਸ਼ੈਡੋ ਮਨਿਸਟਰ ਨੇ ਪਾਈ ਫ਼ੇਰੀ
255
Previous Postਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਤੋਂ ਅੱਜ ਦਾ ਫੁਰਮਾਨ | ਸ਼ਨੀਵਾਰ 5 ਜੁਲਾਈ 2014 (ਮੁਤਾਬਿਕ 21 ਹਾੜ ਸੰਮਤ 546 ਨਾਨਕਸ਼ਾਹੀ)
Next Postਪਾਠ ਦਾ ਭੋਗ ਅਤੇ ਅੰਤਿਮ ਅਰਦਾਸ-ਬਾਬਾ ਲੱਖਾ ਸਿੰਘ ਜੀ