ਸਿਡਨੀ (ਬਲਵਿੰਦਰ ਸਿੰਘ ਧਾਲੀਵਾਲ) ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਮੁੱਖ ਰੱਖਦਿਆ ਗੁਰਦੁਆਰਾ ਗਲੈਨਵੁੱਡ (ਪਾਰਕਲੀ) ਸਿਡਨੀ ਦੀ ਪ੍ਰਬੰਧਕ ਕਮੇਟੀ, ਆਸਟ੍ਰੇਲੀਆ ਸਿੱਖ ਐਸੋਸ਼ੀਏਸ਼ਨ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਸਿਡਨੀ ਵਿਖੇ ਹੋਇਆ ਅਤੇ ਪੂਰਾ ਸਿਡਨੀ ਸ਼ਹਿਰ ਖਾਲਸਾਈ ਰੰਗ ਚ ਰੰਗਿਆ ਗਿਆ ਇਸ ਨਗਰ ਕੀਰਤਨ ਵਿੱਚ ਸੰਗਤਾ ਦਾ ਭਾਰੀ ਉਤਸ਼ਾਹ ਸੀ ਸਿਡਨੀ ਦੇ ਵੱਖ ਵੱਖ ਪਿੰਡਾ ਵਿੱਚੋ ਭਾਰੀ ਗਿਣਤੀ ਵਿੱਚ ਸੰਗਤਾ ਨੇ ਹਿੱਸਾ ਲਿਆ ਗਲੈਨਵੁੱਡ ਦੇ ਵੱਧ ਭੀੜ ਭੜਾਕੇ ਵਾਲੀ ਸਟਰੀਟ ਤੋ ਹੁੰਦਾ ਹੋਇਆ ਦੁਵਾਰਾ ਗੁਰੂ ਘਰ ਵਿੱਚ ਆਂ ਕੇ ਸਮਾਪਤ ਹੋਇਆ ਇਸ ਨਗਰ ਕੀਰਤਨ ਦੀ ਅਗਵਾੲੀ ਕੇਸਰੀ ਚੋਲੇ ਪਾ ਕੇ ਪੰਜ ਪਿਆਰੇ ਕਰ ਰਹੇ ਸਨ ਅਤੇ ਅੱਗੇ ਤੇ ਪਿੱਛੇ ਨੀਲੇ ਅਤੇ ਚਿੱਟੇ ਲਿਬਾਸ ਵਿੱਚ ਸਿੰਘ ਅਤੇ ਸਿੰਘਣੀਆ ਨਿਸਾਨ ਸਾਹਿਬ ਚੁਕੀ ਨਗਰ ਕੀਰਤਨ ਦੀ ਸ਼ਾਨ ਵਧਾ ਰਹੇ ਸਨ ਸਾਰੇ ਰਸਤੇ ਵਿੱਚ “ਰਾਜ ਕਰੇਗਾ ਖਾਲਸਾ ਬੋਲੈ ਸੋ ਨਿਹਾਲ ਸਤਿ ਸ੍ਰੀ ਆਕਲ ਦੇ ਜੈ ਕਾਰਿਆ ਨਾਲ ਅਤੇ ਵਾਹਿਗੁਰੂ ਦਾ ਸਿਮਰਨ ਕਰਦੇ ਸੰਗਤਾ ਨੇ ਬੜੇ ਸਾਤਮਾਈ ਢੰਗ ਨਾਲ ਇਸ ਨਗਰ ਕੀਰਤਨ ਚ ਚੱਲ ਰਹੀਆ ਸੀ ਆਸਟ੍ਰੇਲੀਆ ਵਿੱਚ ਵੱਸਦੇ ਦੂਸਰੇ ਧਰਮਾਂ ਦੇ ਲੋਕ ਸੜਕਾ ਤੇ ਖੜ ਖੜ ਕੇ ਇਸ ਨਗਰ ਕੀਰਤਨ ਨੂੰ ਦੇਖ ਰਿਹੇ ਸਨ ਨਗਰ ਕੀਰਤਨ ਦੀ ਸਮਾਪਤੀ ਦੋਰਾਨ ਗੁਰੂ ਘਰ ਸਿਡਨੀ ਅਤੇ ਸੰਗਤਾ ਵੱਲੋ ਚਾਹ ਪਕੋੜਿਆ ਦਾ ਲੰਗਰ ਲਗਾਇਆ ਗਿਆ ਸੀ ਇਸ ਨਗਰ ਕੀਰਤਨ ਵਿੱਚ ਮੁੱਖ ਮਹਿਮਾਨਾ ਵਜੋ ਡੇਵਿਡ ਕਲਾਰਕ ਐਮ ਐਲ ਸੀ ਪਾਰਲੀਮੈਟਰੀ ਸੈਕਟਰੀ ਔਫ ਜਸਟਸ ,ਲੈਨ ਰੋਬਿਨਸਨ mayor ਬਲੈਕਟਾਊਨ, ਮਿਸਟਰ. ਕੈਵਨ ਕੌਨੋਲੀ,ਲੀਓ ਕੈਲੀ ਸਿਟੀ ਕੌਸਲਰ ਸਾਮਿਲ ਹੋ ਕਿ ਸਿੱਖ ਕੋਮ ਨੂੰ ਇਸ ਪਵਿੱਤਰ ਦਿਹਾੜੇ ਦੀਆ ਵਧਾਈਆ ਦਿੱਤੀਆ ਇਸ ਨਗਰ ਕੀਰਤਨ ਵਿੱਚ ਬਹੁਤ ਸਾਰੇ ਸਿਰਾ ਤੇ ਦਸਤਾਰਾ ਸਜਾ ਆਪਣੈ ਆਪ ਨੂੰ ਫਖਰ ਚ ਮਹਸਿੂਸ ਕੀਤਾ ਅਤੇ ਕਈ ਆਸਟ੍ਰੇਲੀਆ ਲੋਕਾ ਨੇ ਗੁਰੂ ਕਾ ਲੰਗਰ ਬੜੀ ਸ਼ਰਧਾ ਨਾਲ ਛੱਕਿਆ ਇਸ ਨਗਰ ਕੀਰਤਨ ਵਿੱਚ ਪੰਥ ਦੇ ਮਹਾਨ ਕਵੀਸ਼ਰੀ ਜਾਗੋਵਾਲਾ ਜਥਾਂ ਯੂ ਕੇ ਅਤੇ ਕਈ ਹੋਰ ਜੱਥਿਆ ਨੇ ਆਪਣੀਆ ਵਾਰਾ ਗਾ ਕੇ ਸੰਗਤਾ ਨੂੰ ਨਿਹਾਲ ਕੀਤਾਂ ਸਮਾਪਤੀ ਵੇਲੇ ਗੁਰੂ ਘਰ ਪਾਰਕਲੀ ਦੇ ਪ੍ਰਬੰਧਕਾ ਵਿੱਚੋ ਸੈਕਟਰੀ ਜਸਬੀਰ ਸਿੰਘ ਥਿੰਦ, ਪ੍ਰਧਨ ਅਮਰਜੀਤ ਸਿੰਘ ਗਿਰਨ, ਦਿਲਜੀਤ ਸਿੰਘ ਬੱਲ, ਗੁਰਪ੍ਰੀਤ ਸਿੰਘ, ਬਲਵਿੰਦਰ ਸਿੰਘ ਚਾਹਲ ਨੇ ਦੂਰ ਦੂਰ ਤੋ ਆਈਆ ਸੰਗਤਾ ਦਾ ਤਹਿਦਿਲੋ ਧੰਨਵਾਦ ਕੀਤਾ ਗਿਆ।

ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਮਾਈ ਰੰਗ ਚ ਰੰਗਿਆ ਸਿਡਨੀ।
132
Previous Postਸੋਮਵਾਰ 21 ਅਪ੍ਰੈਲ 2014 (ਮੁਤਾਬਿਕ 8 ਵਿਸਾਖ ਸੰਮਤ 546 ਨਾਨਕਸ਼ਾਹੀ) 03:45 AM IST
Next Postਐਤਵਾਰ 20 ਅਪ੍ਰੈਲ 2014 (ਮੁਤਾਬਿਕ 7 ਵਿਸਾਖ ਸੰਮਤ 546 ਨਾਨਕਸ਼ਾਹੀ) 03:45 AM IST