ਪਿੰਡ ਸਾਬੂਵਾਲ
ਪਿੰਡ ਸਾਬੂਵਾਲ ਕਪੂਰਥਲਾ ਜਿਲ੍ਹੇ ਦੇ ਮਸ਼ਹੂਰ ਪਿੰਡਾਂ ਵਿੱਚੋਂ ਇੱਕ ਹੈ। ਇਸ ਪਿੰਡ ਦਾ ਰਕਬਾ ਲਗਭਗ 800 ਏਕੜ ਹੈ। ਪਿੰਡ ਦੀ ਅਬਾਦੀ 1500 ਦੇ ਕਰੀਬ ਹੈ। ਇਹ ਪਿੰਡ ਠੱਟਾ ਨਵਾਂ ਤੋਂ ਖੀਰਾਂ ਵਾਲੀ ਰੋਡ ਤੇ ਸਥਿੱਤ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਸਾਹਿਬ, ਪੀਰ ਬਾਬਾ ਰੋਜੇ, ਪੀਰ ਬਾਬਾ ਗਰੀਬ ਸ਼ਾਹ, ਨਸੀਬ ਸ਼ਾਹ ਦੀ ਦਰਗਾਹ, ਵਾਲਮੀਕਿ ਮੰਦਰ, ਪੰਚਾਇਤ ਘਰ, ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ, ਪੰਚਾਇਤ ਘਰ, ਖੇਡ ਮੈਦਾਨ ਮੌਜੂਦ ਹੈ। ਪਿੰਡ ਦੀਆਂ ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਹਨ।
ਪਿੰਡ ਸਾਬੂਵਾਲ ਦੀਆਂ ਕੁਝ ਤਸਵੀਰਾਂ